ਟਰੈਫਿਕ ਲਾਈਟਾ ਤੇ ਜੁਰਾਬਾਂ ਵੇਚ ਕੇ ਬੱਚਾ ਕਰ ਰਿਹਾ ਸੀ ਘਰ ਦਾ ਗੁਜ਼ਾਰਾ …ਮੁੱਖ ਮੰਤਰੀ ਨੇ ਵੀਡੀਓ ਦੇਖ ਕੀਤੀ ਮੱਦਦ

पंजाब

ਸੋਸ਼ਲ ਮੀਡੀਆ ਤੇ ਵੀਡੀਓ ਵੇਖ ਕੈਪਟਨ ਨੇ ਦਿੱਤੇ ਆਦੇਸ਼  ….      ਪਰਿਵਾਰ  ਨੂੰ ਮਿਲੇਗੀ ਦੋ ਲੱਖ ਦੀ ਗਰਾਂਟ  ..   ਮੁੱਖ ਮੰਤਰੀ ਨੇ ਟਵੀਟ ਕਰ ਸਾਂਝਾ ਕੀਤੀ ਜਾਣਕਾਰੀ      (ਬਿਊਰੋ  ਡੀਡੀ ਪੰਜਾਬ) … ਲੁਧਿਆਣਾ ਦਾ ਰਹਿਣ ਵਾਲਾ ਵੰਸ਼ (10)  ਘਰ ਦੀ ਗ਼ਰੀਬੀ ਦੇ ਕਾਰਨ ਟ੍ਰੈਫਿਕ ਸਿਗਨਲ ਤੇ ਜੁਰਾਬਾਂ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ  ਕਰ ਰਿਹਾ ਸੀ ਇੰਨਾ ਹੀ ਨਹੀਂ ਮਜਬੂਰੀ ਕਾਰਨ ਉਹ ਆਪਣੀ ਪੜ੍ਹਾਈ ਵੀ ਨਹੀਂ ਪੂਰੀ ਕਰ ਸਕਦਾ ਸੀ  ਜਿਸ ਕਾਰਨ ਉਸ ਨੇ ਨੌਵੀਂ ਕਲਾਸ ਤੋਂ ਬਾਅਦ ਸਕੂਲ ਜਾਣਾ ਬੰਦ ਕਰ ਦਿੱਤਾ ਸੀ ਮੁੱਖ ਮੰਤਰੀ  ਵੰਸ਼ ਦੇ ਪਰਿਵਾਰ ਵਿੱਚ ਉਸਦੇ ਮਾਤਾ ਪਿਤਾ ਤਿੰਨ ਭੈਣਾਂ ਅਤੇ ਦੋ ਭਰਾ ਹਨ  ਕੁਝ ਵਿਅਕਤੀਆਂ ਵੱਲੋਂ ਟ੍ਰੈਫਿਕ ਲਾਈਟਾਂ ਤੇ ਜੁਰਾਬਾਂ ਵੇਚਦੇ ਹੋਏ ਵੰਸ਼ ਦੀ ਵੀਡੀਓ ਨੂੰ ਵਾਇਰਲ ਕਰ ਦਿੱਤਾ ਗਿਆ ਮੁੱਖ ਮੰਤਰੀ   ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਵਾਇਰਲ ਵੀਡੀਓ ਵੇਖੀ ਤਾਂ  ਤੁਰੰਤ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਕਿ ਉਸ ਬੱਚੇ ਦੀ ਪੜ੍ਹਾਈ ਦਾ ਜ਼ਿੰਮਾ  ਸਰਕਾਰ ਚੁੱਕੇਗੀ ਇੰਨਾ ਹੀ ਨਹੀਂ ਉਸ ਦੇ ਪਰਿਵਾਰ ਦੀ ਮਾਲੀ ਹਾਲਤ ਵੇਖਦੇ ਹੋਏ ਦੋ ਲੱਖ ਰੁਪਏ ਦੀ ਗਰਾਂਟ ਦੇਣ ਦੀ ਘੋਸ਼ਣਾ ਵੀ ਕੀਤੀ ਗਈ  ਇੰਨਾ ਹੀ ਨਹੀਂ ਵੰਸ਼ ਦੇ ਪਰਿਵਾਰ ਦੀ ਮਾਲੀ ਹਾਲਤ ਵੇਖਦੇ ਹੋਏ ਉਨ੍ਹਾਂ ਨੂੰ ਦੋ ਲੱਖ ਰੁਪਏ ਗਰਾਂਟ ਦੇਣ ਦੀ ਘੋਸ਼ਣਾ ਵੀ ਕੀਤੀ ਗਈ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਕਾਇਦਾ ਉਸ ਬੱਚੇ ਵੰਸ਼ ਨਾਲ ਵੀਡੀਓ ਕਾਨਫ਼ਰੰਸ ਰਾਹੀਂ  ਗੱਲਬਾਤ ਕਰਦੇ ਹੋਏ  ਉਸ ਦਾ ਅਤੇ ਪਰਿਵਾਰ ਦਾ ਹਾਲ ਚਾਲ ਪੁੱਛਿਆ ਗਿਆ  ਹੁਣ ਭਵਿੱਖ ਵਿੱਚ ਵੰਸ਼ ਆਪਣੇ ਪੁਰਾਣੇ ਸਕੂਲ ਵਿੱਚ ਹੀ ਪੜ੍ਹਨ ਲਈ ਜਾਇਆ ਕਰੇਗਾ ਜਿਸ ਦਾ ਸਾਰਾ ਖਰਚਾ ਸਰਕਾਰ  ਵੱਲੋਂ ਕੀਤਾ ਜਾਵੇਗਾ   ਇਹ ਸਾਰੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਟਵੀਟ ਉੱਪਰ ਵੀ ਸਾਂਝਾ ਕੀਤੀ ਗਈ ਹੈ

Leave a Reply

Your email address will not be published. Required fields are marked *