Iਫਗਵਾੜਾ( DD ਪੰਜਾਬ ) ਫਗਵਾੜਾ ਦੇ ਪਿੰਡ ਪਲਾਹੀ ਵਿਖੇ ਆਮ ਆਦਮੀ ਪਾਰਟੀ ਵੱਲੋਂ ਇੱਕ ਜ਼ਰੂਰੀ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਵੱਲੋਂ ਫਗਵਾੜਾ ਦੇ ਲਈ ਨਿਯੁਕਤ ਕੀਤੇ ਗਏ ਕੋਰਡੀਨੇਟਰ ਵੀ ਪਹੁੰਚੇ ਸਨ ਇਸ ਮੀਟਿੰਗ ਦੀ ਕਵਰੇਜ ਕਰਨ ਦੇ ਲਈ ਫਗਵਾੜਾ ਦੇ ਪੱਤਰਕਾਰ ਜਦੋਂ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਦੇ ਸਾਹਮਣੇ ਹੀ ਕਿਸੇ ਗੱਲ ਨੂੰ ਲੈ ਕੇ ਮਾਨ ਅਤੇ ਕੋਡੀਨੇਟਰ ਵਿਚ ਬਹਿਸ ਬਾਜ਼ੀ ਸ਼ੁਰੂ ਹੋ ਗਈ ਜਿੱਥੇ ਇੱਕ ਪਾਸੇ ਜੋਗਿੰਦਰ ਸਿੰਘ ਮਾਨ ਵੱਲੋਂ ਨਿਯੁਕਤ ਕੀਤੇ ਗਏ ਕੋਰਡੀਨੇਟਰ ਨੂੰ ਤਾੜਨਾ ਕੀਤੀ ਜਾ ਰਹੀ ਸੀ ਤੇ ਉੱਥੇ ਦੂਜੇ ਪਾਸੇ ਮੀਡੀਆ ਦੇ ਸਾਹਮਣੇ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਕੋਡੀਨੇਟਰ ਵੱਲੋਂ ਮੀਡੀਆ ਨੂੰ ਹੱਥ ਜੋੜ ਕੇ ਸਾਫ ਮਨਾ ਕਰ ਦਿੱਤਾ ਗਿਆ ਤੁਸੀਂ ਵੀ ਵੇਖੋ ਮੋਕੇ ਦੀ ਲਾਇਵ ਵੀਡੀਓ.