ਫਗਵਾੜਾ ( DD ਪੰਜਾਬ ) ਸਦਰ ਪੁਲਿਸ ਵੱਲੋਂ ਠੇਕੇਦਾਰ ਪਵਨ ਕੁਮਾਰ ਵੱਲੋਂ ਦਿੱਤੀ ਸ਼ਿਕਾਇਤ ਦੇ ਚਲਦਿਆਂ ਉਹਨਾਂ ਦੇ ਕਰਿੰਦੇ ਸੁਖਬੀਰ ਸਿੰਘ ਉਰਫ ਮੰਗੂ ਵਾਸੀ ਅੰਮ੍ਰਿਤਸਰ ਦੇ ਧਾਰਾ 381ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਠੇਕੇਦਾਰ ਵੱਲੋਂ ਦਿੱਤੀ ਗਈ ਆਪਣੀ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਉਨ੍ਹਾਂ ਦਾ ਇੱਕ ਸ਼ਰਾਬ ਦਾ ਠੇਕਾ ਮਾਧੋਪੁਰ ਇਲਾਕੇ ਵਿੱਚ ਹੈ। ਜਿਸ ਦਾ ਇੰਚਾਰਜ ਸੁਖਬੀਰ ਸਿੰਘ ਉਰਫ ਮੰਗੂ ਨੂੰ ਬਣਾਇਆ ਗਿਆ ਸੀ ਪਿਛਲੇ ਦਿਨੀਂ ਮੰਗੂ ਵੱਲੋਂ ਠੇਕੇ ਦਾ ਰੋਜ਼ਾਨਾ ਦੀ ਤਰ੍ਹਾਂ ਕੈਸ਼ ਇਕੱਠਾ ਤਾਂ ਕੀਤਾ ਗਿਆ। ਪਰ ਜਮਾਂ ਨਹੀਂ ਕਰਵਾਇਆ ਗਿਆ ਇਸ ਦੇ ਨਾਲ ਹੀ ਠੇਕੇ ਦੀ ਸ਼ਰਾਬ ਜਿਸਦੀ ਕੀਮਤ ਪੰਜ ਲੱਖ ਰੁਪਏ ਤੋਂ ਵੱਧ ਦੀ ਦੱਸੀ ਜਾ ਰਹੀ ਹੈ। ਉਸ ਨੂੰ ਵੀ ਉਸ ਵੱਲੋਂ ਚੋਰੀ ਕੀਤਾ ਗਿਆ ਥਾਣਾ ਸਦਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ ਅਤੇ ਮੰਗੂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ