ਗੁਰਜੀਤ ਵਾਲੀਆ ਦੇ ਯਤਨਾਂ ਸਦਕਾ ਲਗਾਇਆ ਫਰੀ ਹੋਮਿਓਪੈਥੀ ਕੈਂਪ
ਫਗਵਾੜਾ 26 ਅਗਸਤ (DD PUNKAB ) ਪੀ.ਪੀ.ਸੀ.ਸੀ. ਦੇ ਡੈਲੀਗੇਟ ਮੈਂਬਰ ਗੁਰਜੀਤ ਪਾਲ ਵਾਲੀਆ ਦੇ ਯਤਨਾਂ ਸਦਕਾ ਸ਼ਹਿਰ ਦੇ ਵਾਰਡ ਨੰਬਰ 15, ਖਲਵਾੜਾ ਗੇਟ ਸਥਿਤ ਪ੍ਰਗਟ ਸ਼ਿਵ ਮੰਦਿਰ ਵਿਖੇ ਡੇਂਗੂ ਦੀ ਰੋਕਥਾਮ ਲਈ ਮੁਫ਼ਤ ਹੋਮਿਓਪੈਥਿਕ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਵਿਧਾਇਕ ਪੁੱਤਰ ਕਮਲ ਧਾਲੀਵਾਲ ਵਲੋਂ ਕੀਤਾ ਗਿਆ। ਉਹਨਾਂ ਗੁਰਜੀਤ ਪਾਲ ਵਾਲੀਆ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਫਗਵਾੜਾ ਵਾਸੀਆਂ ਨੂੰ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਨਾਲ ਹੀ ਕਿਹਾ ਕਿ ਜੇਕਰ ਕਿਸੇ ਨੂੰ ਡੇਂਗੂ ਦੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਟੈਸਟ ਕਰਵਾ ਕੇ ਕਿਸੇ ਯੋਗ ਡਾਕਟਰ ਤੋਂ ਇਲਾਜ ਕਰਵਾਇਆ ਜਾਵੇ। ਕੈਂਪ ਦੌਰਾਨ ਵਾਲੀਆ ਹੋਮਿਓਪੈਥੀ ਨਿੰਮਾਵਾਲਾ ਦੇ ਮਾਲਕ ਰਾਹੁਲ ਵਾਲੀਆ ਦੀ ਅਗਵਾਈ ਹੇਠ ਹੋਮਿਓਪੈਥੀ ਡਾਕਟਰਾਂ ਨੇ ਲੋੜਵੰਦਾਂ ਦਾ ਚੈਕਅੱਪ ਕੀਤਾ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਦੀਆਂ ਦਵਾਈਆਂ ਫਰੀ ਵੰਡੀਆਂ। ਉਹਨਾਂ ਇਸ ਬਿਮਾਰੀ ਤੋਂ ਬਚਾਅ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਕੈਂਪ ਦਾ ਸੈਂਕੜੇ ਵਾਰਡ ਵਾਸੀਆਂ ਨੇ ਲਾਭ ਉਠਾਇਆ। ਗੁਰਜੀਤ ਪਾਲ ਵਾਲੀਆ ਨੇ ਵਾਰਡ ਵਾਸੀਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਪਾਣੀ ਬਿਲਕੁਲ ਵੀ ਖੜ੍ਹਾ ਨਾ ਹੋਣ ਦੇਣ। ਫਰਿੱਜ, ਕੂਲਰ ਆਦਿ ਨੂੰ ਨਿਯਮਤ ਤੌਰ ’ਤੇ ਸਾਫ਼ ਕੀਤਾ ਜਾਵੇ। ਗਮਲਿਆਂ ਅਤੇ ਪੰਛੀਆਂ ਦੇ ਪੀਣ ਵਾਲੇ ਪਾਣੀ ਨੂੰ ਲਗਾਤਾਰ ਬਦਲਿਆ ਜਾਵੇ। ਇਸ ਮੌਕੇ ਹਰਭਜਨ ਸਿੰਘ ਵਾਲੀਆ, ਹਰਬੰਸ ਲਾਲ, ਬਿੱਲਾ ਵਾਲੀਆ, ਰਮਨ ਕੁਮਾਰ, ਪੰਡਿਤ ਕ੍ਰਿਸ਼ਨ ਮੁਰਾਰੀ, ਪਰਮਜੀਤ ਸਿੰਘ ਵਾਲੀਆ, ਕਸਤੁਰੀ ਵਧਵਾ, ਅਵਤਾਰ ਸਿੰਘ ਲਾਲੀ, ਬੱਲੂ ਵਾਲੀਆ, ਸੋਨੂੰ ਵਾਲੀਆ, ਪੰਮਾ ਵਾਲੀਆ, ਰਾਕੇਸ਼ ਪ੍ਰਭਾਕਰ, ਜਤਿੰਦਰ ਭਾਰਦਵਾਜ, ਸਰਬਜੀਤ ਸਿੰਘ ਵਾਲੀਆ, ਵਿੱਕੀ ਵਾਲੀਆ, ਦੀਪਕ ਵਧਵਾ, ਮਨਦੀਪ ਮਨੀ, ਨਵਨੀਤ ਵਾਲੀਆ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।