ਫਗਵਾੜਾ ਚ ਹੋਈ ਵੱਡੀ ਅਣਹੋਣੀ,14 ਸਾਲਾ ਬਚੀ ਦੀ ਹੋਈ ਟ੍ਰੇਨ ਨਾਲ ਟੱਕਰ, ਮੌਤ,
ਫਗਵਾੜਾ ਦੇ ਕੰਨਿਆ ਮਹਾ ਵਿਦਿਆਲਿਆ ਪੜ੍ਹਦੀ ਨੌਵੀਂ ਕਲਾਸ ਦੀ ਇਕ ਸਟੂਡੈਂਟ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਹੀ ਸਕੂਲ ਤੋਂ ਆਪਣੇ ਘਰ ਨੂੰ ਵਾਪਸ ਜਾਣ ਦੇ ਲਈ ਸਤਨਾਮ ਪੁਰਾ ਰੇਲਵੇ ਲਾਇਨਾ ਲੰਘ ਰਹੀ ਸੀ ਤਾਂ ਉਸ ਵੇਲੇ ਤੇ ਤੇਜ਼ ਰਫ਼ਤਾਰ ਨਾਲ 1 ਗੱਡੀ ਲੰਘੀ ਤਾਂ ਉਕਤ ਲੜਕੀ ਉਸਦੀ ਚਪੇਟ ਵਿਚ ਆ ਗਈ, 120 ਦੀ ਰਫਤਾਰ ਨਾਲ ਗੱਡੀ ਬਿਨਾਂ ਫਗਵਾੜਾ ਸਟੇਸ਼ਨ ਤੋਂ ਰੁਕੇ ਦਿੱਲੀ ਤੋਂ ਜੰਮੂ ਜਾ ਰਹੀ ਸੀ ਜਿਵੇਂ ਹੀ ਉਕਤ ਲੜਕੀ ਉਸ ਦੀ ਚਪੇਟ ਵਿੱਚ ਆਈ ਤਾਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਸਬੰਧੀ ਮੀਡੀਆ ਨਾਲ ਗੱਲ ਕਰਦੇ ਹੋਏ GRP ਦੇ ਇੰਚਾਰਜ GURBHEJ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਹਿਚਾਣ ਬਲਜਿੰਦਰ ਕੌਰ D/o ਪਲਵਿੰਦਰ ਸਿੰਘ ਵਾਸੀ ਪਿੰਡ ਦਕੋਹਾ ਰਾਮਾਂ ਮੰਡੀ ਦੇ ਰੂਪ ਵਿਚ ਹੋਈ ਹੈ ਅਤੇ ਮ੍ਰਿਤਕ ਲੜਕੀ ਨੂੰ ਪੋਸਟਮਾਰਟਮ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ