ਸਕੂਲ ਚ teachar ਬੱਚਿਆਂ ਨੂੰ ਵਿਖਾਉਂਦਾ ਸੀ ਗੱਦੀਆਂ ਫਿਲਮਾ, ਪਰਿਵਾਰ ਨੇ ਕੀਤੀ ਸ਼ਿਕਾਇਤ ਪੁਲਸ ਨੇ ਕੀਤਾ ਮਾਮਲਾ ਦਰਜ,

क्राइम

ਫਗਵਾੜਾ ( ਬਿਓਰੋ ) ਫਗਵਾੜਾ ਦੇ ਮੁਹੱਲਾ ਗੋਬਿੰਦਪੁਰਾ ਵਿਖੇ ਸਰਕਾਰੀ SMART ਸਕੂਲ ਦੇ ਅੰਦਰ ਇੱਕ ਸ਼ਰਮਨਾਕ ਘਟਨਾ ਵਾਪਰੀ ਹੈ ਸਕੂਲ ਵਿੱਚ ਪੜ੍ਹਾਉਣ ਵਾਲੇ ਟੀਚਰ ਵੱਲੋਂ ਮਾਸੂਮ ਬੱਚਿਆਂ ਨੂੰ ਕਲਾਸ ਵਿੱਚ ਅਸ਼ਲੀਲ ਫਿਲਮਾਂ ਅਤੇ ਗੰਦੀਆਂ ਹਰਕਤਾਂ ਕਰਨ ਸਬੰਧੀ ਬੱਚਿਆਂ ਦੇ ਪਰਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਥਾਣਾ ਸਤਨਾਮਪੁਰਾ ਪੁਲਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਮਾਸਟਰ ਦੇ ਖਿਲਾਫ਼ ਸੰਗੀਨ ਧਾਰਾਵਾਂ ਹੇਠ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਥਾਣਾ ਸਤਨਾਮਪੁਰਾ ਪੁਲਿਸ ਨੇ ਦੱਸਿਆ ਕਿ ਮੁਹੱਲਾ ਗੋਬਿੰਦਪੁਰਾ ਦੇ ਹੀ ਰਹਿਣ ਵਾਲੇ ਇਕ ਵਿਅਕਤੀ ਪਾਸੋਂ ਉਨ੍ਹਾਂ ਨੂੰ ਲੈ ਕੇ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਸਕੂਲ ਦਾ ਮਾਸਟਰ ਰਜੀਵ ਪੁੱਤਰ ਨੌनਧ ਸ਼ਰਮਾ ਵਾਸੀ ਮੁਹੱਲਾ ਸਤਕਰਤਾਰਿਆ ਬੰਸਾ ਬਜਾਰ ਉਨ੍ਹਾਂ ਦੇ ਬੱਚਿਆਂ ਨੂੰ ਕਲਾਸ ਵਿੱਚ Led ਤੇ ਅਸ਼ਲੀਲ ਫਿਲਮਾਂ ਵਿਖਾਉਂਦਾ ਹੈ ਅਤੇ ਗਲਤ ਹਰਕਤਾਂ ਵੀ ਕਰਦਾ ਹੈ ਕਾਰਵਾਈ ਕਰਦੇ ਹੋਏ ਧਾਰਾ 12, 13, pocso act, 292, 293, 294 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਦੇ ਨਾਲ ਹੀ ਉਕਤ ਮਾਸਟਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ

Leave a Reply

Your email address will not be published. Required fields are marked *