ਫਗਵਾੜਾ : ਫਗਵਾੜਾ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਦੜੇ ਸੱਟੇ ਦੀ ਇਕ ਦੁਕਾਨ ਉਪਰ ਛਾਪੇਮਾਰੀ ਕੀਤੀ ਗਈ ਮੌਕੇ ਤੇ ਪਹੁੰਚੀ ਮੀਡੀਆ ਅਤੇ ਪੁਲਿਸ ਵੱਲੋਂ ਵੇਖਿਆ ਗਿਆ ਕਿ ਇਕ ਨੌਜਵਾਨ ਵੱਲੋਂ ਆਪਣੀ ਦੁਕਾਨ ਦੇ ਅੰਦਰ ਸ਼ਰੇਆਮ ਲਾਟਰੀ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਦੁਕਾਨ ਦੇ ਉਪਰ ਲਾਟਰੀ ਦੜੇ ਸੱਟੇ ਦੇ ਨੰਬਰ ਸ਼ਰੇਆਮ ਨਜ਼ਰ ਆ ਰਹੇ ਸਨ ਮੌਕੇ ਤੇ ਪਹੁੰਚੀ ਪੁਲਸ ਟੀਮ ਵੱਲੋਂ ਜਦੋਂ ਕਰਿੰਦੇ ਨੂੰ ਮਾਲਕ ਸਬੰਧੀ ਪੁੱਛਿਆ ਗਿਆ ਤਾਂ ਉਸ ਵੱਲੋਂ ਵੀਡੀਓ ਵਿੱਚ ਭਾਜਪਾ ਦੇ ਇਕ ਆਗੂ ਦਾ ਨਾਮ ਲੈਂਦੇ ਹੋਏ ਪੁਲੀਸ ਨੂੰ ਸਾਰੀ ਜਾਣਕਾਰੀ ਦਿੱਤੀ ਫਿਲਹਾਲ ਪੁਲਸ ਵੱਲੋਂ ਕਰਿੰਦੇ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰਦੇ ਹੋਏ ਦੁਕਾਨ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਇਸ ਸਬੰਧੀ ਗੱਲ ਕਰਦੇ ਹੋਏ ਥਾਣਾ ਸਿਟੀ ਦੇ ਐੱਸ ਐੱਚ ਓ ਅਮਨਦੀਪ ਨਾਹਰ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਦੇ ਨਾਲ ਹੀ ਉਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਵਿਅਕਤੀ ਨੇ ਉਸ ਨੂੰ ਦੜੇ ਸੱਟੇ ਦਾ ਕੰਮ ਕਰਨ ਦੇ ਲਈ ਰੱਖਿਆ ਹੋਇਆ ਹੈ ਪੁੱਛਗਿੱਛ ਤੋਂ ਬਾਅਦ ਅਗਰੇਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
