ਫਗਵਾੜਾ 6 ਅਕਤੂਬਰ (ਬਿਊਰੋ) ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ (ਰਾਜਾ ਵੜਿੰਗ) ਵੱਲੋਂ ਫਗਵਾੜਾ ਸ਼ਹਿਰ ਦੇ ਬਲਾਕ ਪ੍ਰਧਾਨ ਦੀ ਨਿਯੁਕਤੀ ਕਰਦੇ ਹੋਏ ਇੱਕੋ ਦਿਨ ਦੋ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਜਿਸ ਤੋਂ ਬਾਅਦ ਫਗਵਾੜਾ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਛਿੜੀ ਹੋਈ ਹੈ ਕਿ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਵਾਲੀਆ ( ਬੰਟੀ ਵਾਲੀਆ ) ਅਤੇ ਮਨੀਸ਼ ਪ੍ਰਭਾਕਰ ਵਿੱਚੋਂ ਕਿਸ ਨੂੰ ਸ਼ਹਿਰੀ ਪ੍ਰਧਾਨ ਮੰਨਿਆ ਜਾਵੇ ਕਿਉਂਕਿ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਜੋ ਨਿਯੁਕਤੀ ਪੱਤਰ ਦਿੱਤੇ ਗਏ ਹਨ ਉਹ 3_10_2022 ਨੂੰ ਤਿਆਰ ਹੋਏ ਹਨ ਦੋਨੋਂ ਨਿਯੁਕਤੀ ਪੱਤਰ ਇੱਕੋ ਜਿਹੇ ਹਨ ਪਰ ਇਕ ਪੱਤਰ ਵਿਚ ਫਗਵਾੜਾ 1 ਅਤੇ ਦੂਸਰੇ ਵਿੱਚ ਫਗਵਾੜਾ ਸ਼ਹਿਰ ਲਿਖਿਆ ਗਿਆ ਹੈ ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਫਗਵਾੜਾ ਸ਼ਹਿਰ ਨੂੰ ਦੋ ਪ੍ਰਧਾਨ ਮਿਲ ਚੁੱਕੇ ਨੇ ਕਾਂਗਰਸ ਪਾਰਟੀ ਦੇ ਵਰਕਰ ਅਤੇ ਆਗੂ ਵੀ ਇਸ ਗੱਲ ਨੂੰ ਕੁਝ ਕਲੀਅਰ ਨਹੀਂ ਕਰ ਸਕੇ ਜਿਸ ਕਾਰਨ ਇਹ ਚਰਚਾ ਇਕ ਵੱਡਾ ਵਿਸ਼ਾ ਬਣ ਚੁੱਕੀ ਹੈ ਇਸ ਸੰਬੰਧੀ ਜਦੋਂ ਦੋਨੋਂ ਹੀ ਸ਼ਹਿਰੀ ਪ੍ਰਧਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਾਂਗਰਸ ਪਾਰਟੀ ਦਾ ਸ਼ਹਿਰੀ ਪ੍ਰਧਾਨ ਆਖਿਰਕਾਰ ਕੌਣ ਹੈ ???
