ਪੰਜਾਬ ਵਿਚ ਇਸ ਵਾਰ ਭਾਰਤੀ ਜਨਤਾ ਪਾਰਟੀ ਦੀ ਹੀ ਸਰਕਾਰ ਬਣੇਗੀ – ਭਾਨੂੰ ਪ੍ਰਤਾਪ ਰਾਣਾ

पंजाब

* ਕਿਹਾ – ਕਾਂਗਰਸ ਤੇ ਆਪ ਦੇ ਝੂਠੇ ਵਾਅਦਿਆਂ ਤੋਂ ਸੁਚੇਤ ਰਹੇ ਜਨਤਾ
* ਭਾਜਯੁਮੋ ਦੇ 11 ਜਿਲ੍ਹਾ ਪ੍ਰਧਾਨਾਂ ਨਾਲ ਫਗਵਾੜਾ ‘ਚ ਕੀਤੀ ਮੀਟਿੰਗ
* ਸ੍ਰੀਮਤੀ ਅਨੀਤਾ ਕੈਂਥ ਨੇ ਵੀ ਕੀਤੀ ਮੀਟਿੰਗ ‘ਚ ਸ਼ਿਰਕਤ
ਫਗਵਾੜਾ 25 ਨਵੰਬਰ ( DD PUNJAB ) ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਦੋਆਬਾ ਜੋਨ ਦੀ ਮੀਟਿੰਗ ਜਨਤਾ ਦੀ ਰਸੋਈ ਗੁਰੂ ਹਰਗੋਬਿੰਦ ਫਗਵਾੜਾ ਵਿਖੇ ਹੋਈ ਜਿਸਦੀ ਪ੍ਰਧਾਨਗੀ ਭਾਜਯੁਮੋ ਪੰਜਾਬ ਦੇ ਪ੍ਰਧਾਨ ਭਾਨੂੰ ਪ੍ਰਤਾਪ ਰਾਣਾ ਨੇ ਕੀਤੀ। ਮੀਟਿੰਗ ਵਿਚ ਉੱਘੀ ਸਮਾਜ ਸੇਵਿਕਾ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਕੈਂਥ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਕੈਂਥ ਅਤੇ ਜਿਲ੍ਹਾ ਭਾਜਪਾ ਪ੍ਰਧਾਨ ਰਾਕੇਸ਼ ਦੁੱਗਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੀਟਿੰਗ ਵਿਚ ਹਾਜਰ ਹੋਏ ਦੋਆਬਾ ਜੋਨ ਦੇ 11 ਜਿਲ੍ਹਾ ਪ੍ਰਧਾਨਾਂ ਅਤੇ ਮਹਾ ਮੰਤਰੀਆਂ ਨਾਲ ਆਉਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਪਾਰਟੀ ਦੀ ਪ੍ਰਚਾਰ ਮੁਹਿਮ ਦੀ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ ਗਈ। ਪੰਜਾਬ ਪ੍ਰਧਾਨ ਭਾਨੂੰ ਪ੍ਰਤਾਪ ਰਾਣਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਝੂਠੇ ਐਲਾਨ ਕਰਕੇ ਜਨਤਾ ਨੂੰ ਠੱਗ ਰਹੇ ਹਨ। ਪੰਜਾਬ ਵਿਚ ਮੁੱਖ ਮੰਤਰੀ ਬਦਲਣ ਨਾਲ ਕਾਂਗਰਸ ਪਾਰਟੀ ਦੇ ਪਾਪ ਨਹੀਂ ਧੁਲ ਸਕਦੇ। ਘਰ ਘਰ ਨੌਕਰੀਆਂ ਨਹੀਂ ਮਿਲੀਆਂ, ਵਪਾਰੀਆਂ ਨਾਲ ਕੀਤੇ ਵਾਅਦੇ ਮੁਤਾਬਕ ਸਸਤੀ ਬਿਜਲੀ ਨਹੀਂ ਦਿੱਤੀ ਜਾ ਰਹੀ। ਹਿਮਾਚਲ ਤੇ ਹਰਿਆਣਾ ਤੋਂ ਮਹਿੰਗੀ ਬਿਜਲੀ ਪੰਜਾਬ ਵਿਚ ਮਿਲ ਰਹੀ ਹੈ। ਕਿਸਾਨਾ ਦੇ ਕਰਜੇ ਮੁਆਫ ਨਹੀਂ ਕੀਤੇ ਗਏ। ਨਸ਼ਾ ਤਸਕਰਾਂ ਦੇ ਸਿਰ ਤੇ ਕਾਂਗਰਸੀ ਆਗੂਆਂ ਦਾ ਹੱਥ ਹੈ। ਕਾਂਗਰਸੀਆਂ ਦੇ ਝੂਠ ਦਾ ਭਾਂਡਾ ਭਾਰਤੀ ਜਨਤਾ ਯੁਵਾ ਮੋਰਚਾ ਵਲੋਂ ਚੋਣਾਂ ਦੌਰਾਨ ਭੰਨਿਆ ਜਾਵੇਗਾ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਕੋਈ ਸਮਝ ਨਹੀਂ ਹੈ। ਕਿਉਂਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਤੇ ਇਸ ਦੇ ਸਿਰ ਪੌਣੇ ਤਿੰਨ ਲੱਖ ਕਰੋੜ ਰੁਪਏ ਦਾ ਕਰਜਾ ਹੈ। ਆਮਦਨ ਦੇ ਸਾਧਨ ਸੀਮਿਤ ਹਨ। ਇਸ ਲਈ ਪੰਜਾਬੀਆਂ ਨੂੰ ਕੇਜਰੀਵਾਲ ਵਲੋਂ ਕੀਤੇ ਜਾ ਰਹੇ ਬੇਸਿਰ ਪੈਰ ਦੇ ਝੂਠੇ ਵਾਅਦਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਹਨਾਂ ਦਾਅਵੇ ਨਾਲ ਕਿਹਾ ਕਿ ਅਗਲੀਆਂ ਪੰਜਾਬ ਵਿਧਾਨਸਭਾ ਚੋਣਾਂ ਤੋਂ ਬਾਅਦ ਸੂਬੇ ਵਿਚ ਭਾਜਪਾ ਦੀ ਹੀ ਸਰਕਾਰ ਬਣੇਗੀ। ਮੀਟਿੰਗ ਉਪਰੰਤ ਸ੍ਰੀਮਤੀ ਅਨੀਤਾ ਕੈਂਥ ਨੇ ਭਾਜਯੁਮੋ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਭਾਂਵੇ ਸੂਬੇ ਹੋਣ ਜਾਂ ਕੇਂਦਰ ਦੀ ਸੱਤਾ ਦੀ ਗੱਲ ਹੋਵੇ ਹਮੇਸ਼ਾ ਯੂਥ ਵਰਕਰਾਂ ਨੇ ਹੀ ਭਾਜਪਾ ਦੀ ਜਿੱਤ ਦੀ ਨੀਂਹ ਰੱਖੀ ਹੈ ਤੇ ਇਸ ਵਾਰ ਪੰਜਾਬ ਵਿਚ ਵੀ ਨੌਜਵਾਨ ਸ਼ਕਤੀ ਦੀ ਬਦੌਲਤ ਭਾਜਪਾ ਸੱਤਾ ਵਿਚ ਆਏਗੀ। ਸ੍ਰੀਮਤੀ ਕੈਂਥ ਨੇ ਯੂਥ ਵਰਕਰਾਂ ਦੇ ਨਾਲ ਜਨਤਾ ਦੀ ਰਸੋਈ ਵਿਚ ਇਕ ਆਮ ਇਨਸਾਨ ਦੀ ਤਰ੍ਹਾਂ ਦੱਸ ਰੁਪਏ ਥਾਲੀ ਵਾਲਾ ਭੋਜਨ ਗ੍ਰਹਿਣ ਕੀਤਾ। ਇਸ ਮੌਕੇ ਭਾਜਯੁਮੋ ਪੰਜਾਬ ਦੇ ਮਹਾ ਮੰਤਰੀ ਨਰਿੰਦਰ ਪਾਲ ਸਿੰਘ ਢਿੱਲੋਂ, ਮਹਾ ਮੰਤਰੀ ਦੀਪਾਂਸ਼ੂ ਘਈ, ਜੋਨਲ ਪ੍ਰਭਾਰੀ ਅਸ਼ੋਕ ਸਰੀਨ, ਪ੍ਰਦੀਪ ਕਪੂਰ, ਭਰਤ ਮਹਾਜਨ ਤੋਂ ਇਲਾਵਾ ਭਾਜਯੁਮੋ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਪਰਵਿੰਦਰ ਸੋਨੂੰ ਰਾਵਲਪਿੰਡੀ, ਜਿਲ੍ਹਾ ਮਹਾ ਮੰਤਰੀ ਨਿਤਿਨ ਚੱਢਾ, ਪੀਊਸ਼ ਮਨਚੰਦਾ, ਰਾਕੇਸ਼ ਬਾਲੀ, ਮਿਤੁਲ ਸੁਧੀਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *