ਕੂੜੇ ਦੇ ਢੇਰਾਂ ‘ਤੇ ਬਿਮਾਰੀਆਂ ਦੀ ਚਪੇਟ ‘ਚ ਸ਼ਹਿਰ, ਵਾਹਨਾਂ ‘ਚ ਤੇਲ ਪੁਆਉਣ ਲਈ ਨਹੀਂ ਨਿਗਮ ਕੌਲ ਪੈਸੇ,(ਸਾਬਕਾ ਮੇਅਰ)

पंजाब

* ਕੂੜਾ ਢੋਹਣ ਵਾਲੀਆਂ ਟਰਾਲੀਆਂ ਦੀ ਹਾਲਤ ਖਸਤਾ
ਫਗਵਾੜਾ 16 ਨਵੰਬਰ ( ) ਫਗਵਾੜਾ ਸ਼ਹਿਰ ‘ਚ ਕਾਰਪੋਰੇਸ਼ਨ ਵਲੋਂ ਇਕ ਵਾਰ ਫਿਰ ਵੱਖੋ-ਵੱਖ ਥਾਵਾਂ ਤੇ ਬਣਾਏ ਗਏ ਡੰਪਾਂ ਤੋਂ ਕੂੜਾ ਨਾ ਚੁੱਕੇ ਜਾਣ ਨਾਲ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀ ਮੁਸ਼ਕਲ ਨੂੰ ਲੈ ਕੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਅੱਜ ਤਲਖੀ ਭਰੇ ਲਹਿਜੇ ‘ਚ ਕਿਹਾ ਕਿ ਸ਼ਹਿਰ ਕੋਰੋਨਾ ਤੇ ਡਾਇਰੀਆ ਤੋਂ ਬਾਅਦ ਹੁਣ ਡੇਂਗੂ ਅਤੇ ਮਲੇਰੀਆ ਦੀ ਚਪੇਟ ਵਿਚ ਹੈ । ਉਹਨਾਂ ਸਥਾਨਕ ਅਰਬਨ ਅਸਟੇਟ ਵਿਖੇ ਲੱਗੇ ਇਕ ਕੂੜੇ ਦੇ ਡੰਪ ਅਤੇ ਉਸਦੇ ਠੀਕ ਪਿੱਛੇ ਲੱਗਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਵਾਲਾ ਫਲੈਕਸ ਬੋਰਡ ਦਿਖਾਉਂਦੇ ਹੋਏ ਕਿਹਾ ਕਿ ਕਾਂਗਰਸੀਆਂ ਨੂੰ ਘੱਟ ਤੋਂ ਘੱਟ ਸੂਬੇ ਦੇ ਮੁੱਖ ਮੰਤਰੀ ਦੀ ਤਸਵੀਰ ਦੇ ਆਲੇ-ਦੁਆਲੇ ਨੂੰ ਤਾਂ ਸਵੱਛ ਰੱਖਣ ਦਾ ਉਪਰਾਲਾ ਕਰਨਾ ਚਾਹੀਦਾ ਸੀ  ਸਾਬਕਾ ਮੇਅਰ ਨੇ ਕਿਹਾ ਕਿ ਕਾਰਪੋਰਸ਼ਨ ਵਲੋਂ ਪਿਛਲੇ ਦੋ ਦਿਨ ਤੋਂ ਕੂੜਾ ਢੋਹਣ ਵਾਲੇ ਵਾਹਨਾਂ ਵਿਚ ਤੇਲ ਨਹੀਂ ਪੁਆਇਆ ਗਿਆ ਹੈ ਤੇ ਕੂੜੇ ਵਾਲੀਆਂ ਟਰਾਲੀਆਂ ਨਿਗਮ ਦਫਤਰ ਦੇ ਅੰਦਰ ਕਬਾੜ ਹੋਈਆਂ ਖੜੀਆਂ ਹਨ। ਜਦਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਯਤਨਾ ਸਦਕਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਫਗਵਾੜਾ ਦੀ ਸਵੱਛਤਾ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਫਗਵਾੜਾ ਨਗਰ ਨਿਗਮ ਨੂੰ ਦਿੱਤੀ ਹੋਈ ਹੈ। ਇਸ ਦੇ ਬਾਵਜੂਦ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਥਾਂ-ਥਾਂ ਤੇ ਲੱਗੇ ਕੂੜੇ ਦੇ ਢੇਰ ਤੁਰੰਤ ਚੁਕਵਾਏ ਜਾਣ ਅਤੇ ਡੇਂਗੂ, ਮਲੇਰੀਆ ਤੋਂ ਬਚਾਅ ਲਈ ਸ਼ਹਿਰ ਭਰ ਵਿਚ ਰੈਗੁਲਰ ਤੌਰ ਤੇ ਦਵਾਈ ਦਾ ਛਿੜਕਾਅ ਕਰਵਾਇਆ ਜਾਵੇ।

Leave a Reply

Your email address will not be published. Required fields are marked *