ਸ਼ਵਿੰਦਰ ਸਿੰਘ ਬਿੱਟੂ ਦੇ ਪੰਜਾਬ ਪ੍ਰਧਾਨ ਬਣਨ ਨਾਲ ਕਾਂਗਰਸ ਵਰਕਰਾਂ ਨੂੰ ਮਿਲੇਗਾ ਉਤਸ਼ਾਹ – ਜਿਲ੍ਹਾ ਪ੍ਰਧਾਨ ਸੌਰਵ ਖੁੱਲਰ

पंजाब

* ਕੈਬਿਨੇਟ ਮੰਤਰੀ ਪ੍ਰਗਟ ਸਿੰਘ ਦੇ ਨਾਲ ਸੌਂਪਿਆ ਨਿਯੁਕਤੀ ਪੱਤਰ
ਫਗਵਾੜਾ 15 ਨਵੰਬਰ ( DD PUNAB  ) ਆਲ ਇੰਡੀਆ ਕਾਂਗਰਸ ਵਰਕਰ ਕਮੇਟੀ ਵਲੋਂ ਕਾਂਗਰਸ ਪਾਰਟੀ ਨੂੰ ਹੋਰ ਮਜਬੂਤੀ ਦੇਣ ਦੇ ਮਕਸਦ ਨਾਲ ਸ਼ਵਿੰਦਰ ਸਿੰਘ ਬਿੱਟੂ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਹਨਾਂ ਨੂੰ ਨਿਯੁਕਤੀ ਪੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਚਰਨਜੀਤ ਸਿੰਘ ਚੰਨੀ ਸਰਕਾਰ ਵਿਚ ਕੈਬਿਨੇਟ ਮੰਤਰੀ ਸ੍ਰ. ਪਰਗਟ ਸਿੰਘ ਦੇ ਨਾਲ ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਸੌਰਵ ਖੁੱਲਰ ਵਲੋਂ ਸਾਂਝੇ ਤੌਰ ਤੇ ਪ੍ਰਦਾਨ ਕੀਤਾ ਗਿਆ। ਨਿਯੁਕਤੀ ਪੱਤਰ ਦਿੰਦਿਆਂ ਜਿੱਥੇ ਕੈਬਿਨੇਟ ਮੰਤਰੀ ਪਰਗਟ ਸਿੰਘ ਨੇ ਨਵ-ਨਿਯੁਕਤ ਪੰਜਾਬ ਪ੍ਰਧਾਨ ਸ਼ਵਿੰਦਰ ਸਿੰਘ ਬਿੱਟੂ ਨੂੰ ਤਨਦੇਹੀ ਨਾਲ ਕਾਂਗਰਸੀ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ ਹਿਤ ਪ੍ਰੇਰਿਆ ਉੱਥੇ ਹੀ ਜਿਲ੍ਹਾ ਕਪੂਰਥਲਾ ਦੇ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਨੇ ਕਿਹਾ ਕਿ ਸ਼ਵਿੰਦਰ ਸਿੰਘ ਬਿੱਟੂ ਇਕ ਮਿਹਨਤੀ ਕਾਂਗਰਸੀ ਵਰਕਰ ਹਨ, ਇਸ ਲਈ ਕੌਮੀ ਪ੍ਰਧਾਨ ਗੌਤਮ ਸਿਨਹਾ ਵਲੋਂ ਉਹਨਾਂ ਨੂੰ ਪੰਜਾਬ ਪ੍ਰਧਾਨ ਦੀ ਜਿੰਮੇਵਾਰੀ ਨਾਲ ਨਵਾਜਿਆ ਹੈ ਜੋ ਕਿ ਬਹੁਤ ਵਧੀਆ ਫੈਸਲਾ ਹੈ। ਯਕੀਨੀ ਤੌਰ ਤੇ ਬਿੱਟੂ ਦੀ ਪ੍ਰਧਾਨਗੀ ਵਿਚ ਕਾਂਗਰਸ ਵਰਕਰ ਪਾਰਟੀ ਦੀ ਮਜਬੂਤੀ ਲਈ ਵਧੀਆ ਕੰਮ ਕਰਨਗੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਦੀ ਕਦਰ ਕੀਤੀ ਹੈ। ਬਿੱਟੂ ਪਹਿਲਾਂ ਹੀ ਹਲਕਾ ਭੁਲੱਥ ‘ਚ ਕਾਂਗਰਸ ਲਈ ਬੜੀ ਮਿਹਨਤ ਕਰ ਰਹੇ ਸਨ ਅਤੇ ਪਾਰਟੀ ਉਹਨਾਂ ਦੀ ਰਿਣੀ ਸੀ ਪਰ ਹੁਣ ਜੋ ਜਿੰਮੇਵਾਰੀ ਮਿਲੀ ਹੈ ਉਸ ਨਾਲ ਉਹ ਨਾ ਸਿਰਫ ਜਿਲ੍ਹਾ ਕਪੂਰਥਲਾ ਬਲਕਿ ਪੰਜਾਬ ਭਰ ਵਿਚ ਕਾਂਗਰਸ ਪਾਰਟੀ ਨੂੰ ਮਜਬੂਤ ਬਨਾਉਣ ਲਈ ਸਿਰ ਤੋੜ ਯਤਨ ਕਰਨਗੇ। ਇਸ ਮੌਕੇ ਸ਼ਵਿੰਦਰ ਸਿੰਘ ਬਿੱਟੂ ਨੇ ਵੀ ਆਪਣੀ ਨਿਯੁਕਤੀ ਲਈ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਆਉਂਦੀਆਂ ਪੰਜਾਬ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ।

Leave a Reply

Your email address will not be published. Required fields are marked *