ਬਿ੍ਰੰਦਾਬਨ ਦੀ ਤਿੰਨ ਦਿਨਾਂ ਯਾਤਰਾ ਲਈ ਅਨੀਤਾ ਸੋਮ ਪ੍ਰਕਾਸ ਨੇ ਝੰਡੀ ਦਿਖਾ ਕੇ ਬੱਸ ਨੂੰ ਕੀਤਾ ਰਵਾਨਾ

पंजाब

ਸੁਆਮੀ ਨਰ ਹਰੀ ਦਾਸ ਜੀ ਵੀ ਵਿਸ਼ੇਸ਼ ਤੌਰ ਤੇ ਪੁੱਜੇ
ਫਗਵਾੜਾ 14 ਨਵੰਬਰ (DD PUNJAB ) ਸਮਾਜ ਸੇਵਕ ਰਵੀ ਮੰਗਲ ਅਤੇ ਸ਼ਿਲਪਾ ਚੱਢਾ ਦੇ ਉਪਰਾਲੇ ਸਦਕਾ ਭਗਵਾਨ ਕ੍ਰਿਸ਼ਨ ਜੀ ਦੀ ਨਗਰੀ ਬਿ੍ਰੰਦਾਬਨ ਧਾਮ ਲਈ ਤਿੰਨ ਦਿਨਾਂ ਫਰੀ ਬੱਸ ਯਾਤਰਾ ਨੂੰ ਅੱਜ ਸਥਾਨਕ ਹਦੀਆਬਾਦ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਸ਼ਰਧਾਲੂ ਸੰਗਤ ਦੀ ਬੱਸ ਨੂੰ ਸਮਾਜ ਸੇਵਿਕਾ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਹਨਾਂ ਦੇ ਨਾਲ ਸੁਆਮੀ ਨਰ ਹਰੀ ਦਾਸ ਜੀ ਵੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਵਿਧੀ ਵਿਧਾਨ ਨਾਲ ਪੂਜਾ ਕਰਕੇ ਨਾਰੀਅਲ ਤੋੜਿਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਭਾਰਤੀ ਜਨਤਾ ਯੁਵਾ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਨੇ ਦੱਸਿਆ ਕਿ ਇਹ ਯਾਤਰਾ, ਬਿ੍ਰੰਦਾਵਨ, ਨਿਧੀਬਨ, ਬਰਸਾਨਾ, ਗੋਕੁਲ, ਨੰਦਗਾਉਂ, ਰਮਨਰੇਤੀ, ਗੋਵਰਧਨ, ਕੋਕਿਲਾਬਨ ਤੇ ਪ੍ਰੇਮ ਮੰਦਰ ਦੇ ਦਰਸ਼ਨ ਕਰਵਾ ਕੇ ਤਿੰਨ ਦਿਨ ਬਾਅਦ ਵਾਪਸ ਫਗਵਾੜਾ ਪਰਤੇਗੀ। ਬਿ੍ਰੰਦਾਬਨ ਵਿਖੇ ਯਾਤਰੀਆਂ ਨੂੰ ਮੁਕੁੰਦ ਭਾਗਵਤ ਭਵਨ, ਆਨੰਦ ਵਾਟਿਕਾ ਪਰਿਕ੍ਰਮਾ ਮਾਰਗ ਵਿਖੇ ਠਹਿਰਾਇਆ ਜਾਵੇਗਾ ਅਤੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ।

Leave a Reply

Your email address will not be published. Required fields are marked *