ਇੰਡਸਟ੍ਰੀਅਲ ਵੱਲੋਂ ਲਗਾਏ ਗਏ ਧਰਨੇ ਪ੍ਰਦਰਸ਼ਨ ਤੋਂ ਬਾਅਦ ਪੁਲੀਸ ਨੇ ਦੋ ਵਿਅਕਤੀਆਂ ਦੇ ਖ਼ਿਲਾਫ਼ ਕੀਤਾ ਧੋਖਾਧੜੀ ਦਾ ਮਾਮਲਾ ਦਰਜ .. ਵੈਸਟ ਬੰਗਾਲ ਦੇ ਦੱਸੇ ਜਾ ਰਹੇ ਨੇ ਦੋਨੋਂ ਆਰੋਪੀ …

पंजाब

….. ਫਗਵਾੜਾ (ਬਿਊਰੋ ) ਫਗਵਾੜਾ ਦੇ ਐਸ ਪੀ ਸਰਬਜੀਤ ਸਿੰਘ ਬਾਹੀਆ ਦੇ ਦਫ਼ਤਰ ਦੇ ਬਾਹਰ ਪਿਛਲੇ ਦਿਨੀਂ ਕੁਝ ਇੰਡਸਟ੍ਰੀਅਲ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਆਖਿਰਕਾਰ ਪੁਲਸ ਵੱਲੋਂ ਦੋ ਆਰੋਪੀਆਂ ਦੇ ਖਿਲਾਫ ਧਾਰਾ 420,67ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦਸ ਦਈਏ ਕਿ ਕੁਝ ਦਿਨ ਪਹਿਲਾਂ ਪੁਨੀਤ ਗੁਪਤਾ ਪੁੱਤਰ ਅਸ਼ੋਕ ਕੁਮਾਰ ਗੁਪਤਾ ਵਾਸੀ ਗੁਰੂ ਹਰਗੋਬਿੰਦ ਨਗਰ ਫਗਵਾੜਾ ਵੱਲੋਂ ਫਗਵਾੜਾ ਪੁਲੀਸ ਨੂੰ ਇਕ ਸ਼ਿਕਾਇਤ ਦਿੱਤੀ ਗਈ ਸੀ ਉਨ੍ਹਾਂ ਦੇ ਬੈਂਕ ਅਕਾਊਂਟ ਦੇ ਵਿਚੋਂ ਕੁਝ ਵਿਅਕਤੀਆਂ ਵੱਲੋਂ ਧੋਖਾਧੜੀ ਕਰਦੇ ਹੋਏ ਕਰੀਬ 29 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਪਰ ਕਰੀਬ ਪੰਜ ਦਿਨ ਬੀਤਣ ਦੇ ਬਾਵਜੂਦ ਵੀ ਪੁਲਸ ਵੱਲੋਂ ਹਾਲੇ ਤੱਕ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਕੁਝ ਇੰਡਸਟ੍ਰੀਅਲ ਵੱਲੋਂ ਐਸ ਪੀ ਸਰਬਜੀਤ ਬਾਹੀਆ ਦੇ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਤੋਂ ਤੁਰੰਤ ਬਾਅਦ ਪੁਲੀਸ ਨੇ ਐਕਸ਼ਨ ਲੈਂਦੇ ਹੋਏ ਦੋ ਵਿਅਕਤੀਆਂ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ ਦੀ ਪਹਿਚਾਣ ਪ੍ਰਵੀਰ ਵਾਸੀ ਵੈਸਟ ਬੰਗਾਲ ਅੰਬਾਲਿਕਾ ਮੰਡਲ ਉਰਫ ਮਲਿਕਾ ਵਜੋਂ ਹੋਈ ਹੈ ਅਤੇ ਜਿਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਪੁਲੀਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪੀਡ਼ਤ ਪੁਨੀਤ ਗੁਪਤਾ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਬੈਂਕ ਅਕਾਊਂਟ ਦੇ ਅੰਦਰੋਂ ਬੜੇ ਹੀ ਅਨੋਖੇ ਢੰਗ ਦੇ ਨਾਲ ਇਹ ਇੱਕ ਵੱਡੀ ਰਕਮ ਕਢਵਾਈ ਗਈ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫੋਨ ਨੰਬਰ ਜੋ ਕਿ ਬੈਂਕ ਅਕਾਉਂਟ ਖਾਤੇ ਦੇ ਨਾਲ ਜੁਡ਼ਿਆ ਹੋਇਆ ਸੀ ਉਸ ਨੂੰ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਪੁਲਸ ਵੱਲੋਂ ਹਰ ਪਹਿਲੂ ਦੇ ਬਾਰੇ ਬੜੀ ਹੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ

Leave a Reply

Your email address will not be published. Required fields are marked *