ਫਗਵਾੜਾ 28 ਅਕਤੂਬਰ ( DD PUNJAB ) ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ੍ਰ. ਜੱਸਾ ਸਿੰਘ ਸੱਲ੍ਹ ਪਲਾਹੀ ਦੇ ਪਰਿਵਾਰ ਦੇ ਸਹਿਯੋਗ ਨਾਲ ਬੀਤੇ ਦਿਨੀਂ ਆਯੋਜਿਤ ਅੱਖਾਂ ਦੇ ਫਰੀ ਚੈਕਅੱਪ ਤੇ ਆਪ੍ਰੇਸ਼ਨ ਕੈਂਪ ਦੌਰਾਨ ਆਪ੍ਰੇਸ਼ਨ ਲਈ ਚੁਣੇ ਗਏ 75 ਮਰੀਜਾਂ ਦੀਆਂ ਅੱਖਾਂ ਦਾ ਡਾ. ਰਾਜਨ ਆਈ ਕੇਅਰ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਵਲੋਂ ਫਰੀ ਆਪ੍ਰੇਸ਼ਨ ਕਰਕੇ ਲੈਂਜ ਪਾਏ ਗਏ। ਵਧੇਰੇ ਜਾਣਕਾਰੀ ਦਿੰਦਿਆਂ ਡਾ. ਐਸ. ਰਾਜਨ ਨੇ ਦੱਸਿਆ ਕਿ ਕੈਂਪ ਦੌਰਾਨ 449 ਮਰੀਜਾਂ ਦੀਆਂ ਅਖਾਂ ਦਾ ਮੁਆਇਨਾ ਕੀਤਾ ਗਿਆ ਸੀ। ਜਿਹਨਾਂ ਵਿਚੋਂ 262 ਮਰੀਜਾਂ ਨੂੰ ਨਜ਼ਰ ਦੀਆਂ ਐਨਕਾਂ ਦੀ ਵੰਡ ਕੀਤੀ ਗਈ ਤੇ ਮਰੀਜਾਂ ਦੀਆਂ ਅੱਖਾਂ ਦੇ ਲੈਂਜ ਪਿੱਛੇ ਆਈ ਝਿੱਲੀ ਦੀ ਸਫਾਈ ਤੋਂ ਇਲਾਵਾ 75 ਮਰੀਜਾਂ ਦੀ ਆਪ੍ਰੇਸ਼ਨ ਲਈ ਚੋਣ ਕੀਤੀ ਗਈ ਸੀ, ਜਿਹਨਾਂ ਦੀਆਂ ਅੱਖਾਂ ਦੇ ਸਫਲ ਆਪ੍ਰੇਸ਼ਨ ਕਰ ਦਿੱਤੇ ਗਏ ਹਨ। ਉਹਨਾਂ ਮਰੀਜਾਂ ਨੂੰ ਅੱਖਾਂ ਦੀ ਸੰਭਾਲ ਬਾਰੇ ਵੀ ਜਾਗਰੁਕ ਕੀਤਾ। ਇਸ ਮੌਕੇ ਸ੍ਰ. ਜੱਸਾ ਸਿੰਘ ਸੱਲ੍ਹ ਤੋਂ ਇਲਾਵਾ ਸਮੂਹ ਹਸਪਤਾਲ ਸਟਾਫ ਹਾਜਰ ਸੀ।
