ਫਗਵਾੜਾ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਰਕੇ ਬੀਮਾਰ ਹੋਏ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਨਾਂ ਮਾਤਰ, ਪ੍ਰਸ਼ਾਸਨ ਮੋਤਾ ਦੀ ਗਿਣਤੀ ਨੂੰ ਲੁਕੋ ਰਿਹਾ ਹੈ, ਰਣਜੀਤ ਸਿੰਘ ਖੁਰਾਣਾ

पंजाब

ਅਕਾਲੀ ਬਸਪਾ ਗਠਜੋੜ ਦਾ ਵਫਦ ਸ਼ਾਮ ਨਗਰ, ਪੀਪਾ ਰੰਗੀ, ਸ਼ਿਵ ਪੁਰੀ ਵਿਚ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕਿ ਨਗਰ ਨਿਗਮ ਕਮੀਸ਼ਨਰ ਫਗਵਾੜਾ ਨੂੰ ਮਿਲਿਆ- -ਗੰਦੇ ਪਾਣੀ ਕਰਕੇ ਇਲਾਕੇ ਵਿਚ ਫੈਲੀ ਡਾਇਰੀਆ ਦੀ ਬੀਮਾਰੀ, ਪ੍ਰਸ਼ਾਸਨ ਹੱਥ ਤੇ ਹੱਥ ਰੱਖ ਕੇ ਬੈਠਾ- ਰਣਜੀਤ ਸਿੰਘ ਖੁਰਾਣਾ ,
ਫਗਵਾੜਾ 25 ਅਕਤੂਬਰ (DD PUNJAB )। ਫਗਵਾੜਾ ਦੇ ਸ਼ਾਮ ਨਗਰ,ਪੀਪਾ ਰੰਗੀ ਅਤੇ ਸ਼ਿਵ ਪੁਰੀ ਇਲਾਕਿਆ ਵਿਚ ਪੀਣ ਵਾਲੇ ਪਾਣੀ ਵਿਚ ਗੰਦੇ ਪਾਣੀ ਦੀ ਮਿਕਸਿੰਗ ਦੇ ਚਲਦੇ ਖੇਤਰ ਵਿੱਚ ਡਾਇਰੀਆਂ ਵਰਗੀ ਬੀਮਾਰੀ ਸਭ ਹੱਦ ਬੰਨੇ ਤੋੜ ਕੇ ਆਪਣਾ ਕਹਿਰ ਵਰਪਾ ਰਹੀ ਹੈ, ਪਰ ਪ੍ਰ੍ਰਸ਼ਾਸਨ ਹਾਲੇ ਤੱਕ ਹੱਥ ਤੇ ਹੱਥ ਰੱਖ ਕੇ ਬੈਠਾ ਹੈ। ਇਸ ਗੱਲ ਤੇ ਸ਼ੋਮਣੀ ਅਕਾਲੀ ਦਲ ਅਤੇ ਬਸਪਾ ਨੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਸ਼ਾਸ਼ਨ ਦੀ ਨਾਕਸ ਕਾਰਗੁਜਾਰੀ ਦੀ ਕਰੜੇ ਸ਼ਬਦਾ ਵਿਚ ਨਿੰਦਾ ਕੀਤੀ। ਇਸ ਮੁੱਦੇ ਤੇ ਅਕਾਲੀ ਦਲ ਅਤੇ ਬਸਪਾ ਦਾ ਸਾਂਝਾ ਵਫਦ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਫਗਵਾੜਾ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਅਤੇ ਬਸਪਾ ਦੇ ਸੀਨੀਅਰ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ ਦੀ ਅਗਵਾਈ ਵਿਚ ਨਗਰ ਨਿਗਮ ਕਮੀਸ਼ਨਰ ਫਗਵਾੜਾ ਸ. ਚਰਨਜੀਤ ਸਿੰਘ ਨੂੰ ਮਿਲਿਆ। ਵਫਦ ਵਿਚ ਮੈਡਮ ਸਰਬਜੀਤ ਕੋਰ ਸਾਬਕਾ ਕੋਂਸਲਰ, ਪ੍ਰਿਤਪਾਲ ਸਿੰਘ ਮੰਗਾ ਜਨਰਲ ਸਕੱਤਰ, ਲੇਖ ਰਾਜ, ਪਵਨ ਸੇਠੀ ਮੀਤ ਪ੍ਰਧਾਨ ਭਾਵਾਧਸ, ਗੁਰਮਖ ਸਿੰਘ ਚਾਨਾ ਸੀਨੀਅਰ ਅਕਾਲੀ ਆਗੂ, ਝਿਰਮਰ ਸਿੰਘ ਭਿੰਡਰ ਸੀਨੀਅਰ ਅਕਾਲੀ ਆਗੂ, ਇੰਦਰਜੀਤ ਸਿੰਘ ਬਸਰਾ ਯੂਥ ਆਗੁ , ਚਿਰੰਜੀ ਲਾਲ ਕਾਲਾ ਬਸਪਾ ਪ੍ਰਧਾਨ ਫਗਵਾੜਾ , ਮਨੋਹਰ ਲਾਲ ਜੱਖੂ, ਕੁਲਵਿੰਦਰ ਸਿੰਘ ਕਿੰਦਾ ਸਾਬਕਾ ਕੋਸਲਰ, ਰਵੀ ਸਿੱਧੂ ਆਦਿ ਸ਼ਾਮਲ ਸਨ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਹਾਲਾਤਾ ਤੇ ਕੰਟਰੋਲ ਕਰਨ ਲਈ ਢੁਕਵੀਂ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਕਾਲੀ ਦਲ ਬਸਪਾ ਮਿਲ ਕੇ ਸੜਕਾ ਤੇ ਉਤਰਣਗੇ। ਉਨਾਂ ਕਮੀਸ਼ਨਰ ਦੇ ਧਿਆਨ ਵਿਚ ਲਿਆਂਦਾ ਕਿ ਫਗਵਾੜਾ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਰਕੇ ਬੀਮਾਰ ਹੋਏ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਨਾਂ ਮਾਤਰ ਹਨ ਅਤੇ ਫਗਵਾੜਾ ਦਾ ਸਿਵਲ ਹਸਪਤਾਲ ਸਿਰਫ ਰੈਫਰ ਕਰਨ ਵਾਲਾ ਹਸਪਤਾਲ ਬਣ ਕੇ ਰਹਿ ਗਿਆ ਹੈ। ਵਫਦ ਨੇ ਦੱਸਿਆ ਕਿ ਇਸ ਭਿਆਨਕ ਸਥਿਤੀ ਦੇ ਚਲਦਿਆਂ ਬੀਮਾਰ ਹੋਏ ਲੋਕਾਂ ਦੀਆਂ ਮੌਤਾਂ ਦੇ ਅੰਕੜੇ ਨੂੰ ਲੈ ਕੇ ਹੇਰਾ ਫੇਰੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਮੁਤਾਬਿਕ ਮੌਤਾਂ ਦੀ ਗਿਣਤੀ 2 ਹੈ ਪਰ ਅਸਲ ਵਿਚ ਮੋਤਾ 7 ਦੇ ਕਰੀਬ ਹੋਈਆ ਹਨ, ਲਗਦਾ ਹੈ ਕਿ ਪ੍ਰਸ਼ਾਸਨ ਇਸ ਗਿਣਤੀ ਨੂੰ ਲੁਕੋ ਕੇ ਆਪਣੀ ਅਣਗਹਿਲੀ ਨੂੰ ਛਿਪਾ ਰਿਹਾ ਹੈ। ਖੁਰਾਣਾ ਤੇ ਬਲਾਲੋਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇੰਨੇਂ ਦਿਨਾਂ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਨਾਂ ਤਾਂ ਲੋਕਾਂ ਲਈ ਸਾਫ ਪਾਣੀ ਦਾ ਕੋਈ ਢੁੱਕਵਾਂ ਪ੍ਰਬੰਧ ਕੀਤਾ ਅਤੇ ਨਾਂ ਹੀ ਦੂਸ਼ਿਤ ਪਾਣੀ ਦੀ ਸਪਲਾਈ ਨੂੰ ਅਜੇ ਤੱਕ ਰੋਕਿਆ ਹੀ ਗਿਆ ਹੈ। ਉਨਾਂ ਕਿਹਾ ਕਿ ਇਹ ਸਾਰੀ ਬੈਲਟ ਜਾਂ ਇਲਾਕਾ ਉਹ ਹੈ ਜਿੱਥੇ 90 ਫੀਸਦੀ ਦੇ ਕਰੀਬ ਐਸ.ਸੀ ਅਤੇ ਪੱਛੜੇ ਵਰਗਾਂ ਦੀ ਆਬਾਦੀ ਰਹਿੰਦੀ ਹੈ ਅਤੇ ਕਾਂਗਰਸ ਸਰਕਾਰ ਦਲਿਤਾਂ ਤੇ ਪੱਛੜੇ ਵਰਗਾਂ ਦੀ ਹਿਤੈਸ਼ੀ ਹੋਣ ਦਾ ਤਾਂ ਰੌਲਾ ਪਾ ਰਹੀ ਹੈ ਪਰ ਅਮਲ ਵਿੱਚ ਕੁੱਝ ਨਹੀਂ ਲਿਆ ਰਹੀ ਜਿਸਦਾ ਤਾਜ਼ਾ ਜਾਗਦਾ ਸਬੂਤ ਫਗਵਾੜਾ ਦੇ ਇਹ ਇਲਾਕੇ ਹਨ ਜਿੱਥੇ ਲੋਕ ਦੂਸ਼ਿਤ ਪਾਣੀ ਪੀਣ ਕਰਕੇ ਆਪਣੀਆਂ ਜਾਨਾਂ ਗਵਾ ਰਹੇ ਹਨ। ਸਾਂਝੇ ਤੌਰ ਤੇ ਵਫਦ ਨੇ ਸਰਕਾਰ ਪਾਸੋਂ ਮੰਗ ਕਰਦੇ ਹੋਏ ਕਿਹਾ ਕਿ ਜਾਨਾਂ ਗਵਾਉਣ ਵਾਲੇ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਅਤੇ ਜਿਨ੍ਹਾ ਮਰੀਜਾ ਨੂੰ ਪ੍ਰਾਈਵੇਟ ਹਸਪਤਾਲਾ ਵਿੱਚ ਰੈਫਰ ਕੀਤਾ ਜਾਦਾ ਹੈ ਉਨ੍ਹਾ ਦਾ ਇਲਾਜ ਸਰਕਾਰੀ ਖਰਚੇ ਤੇ ਫਰੀ ਕੀਤਾ ਜਾਵੇ। ਵਫਦ ਨੇ ਨਗਰ ਨਿਗਮ ਕਮੀਸ਼ਨਰ ਚਰਨਜੀਤ ਸਿੰਘ ਨੂੰ ਚੇਤਾਵਨੀ ਦਿੱਤੀ ਕਿ ਜੇ ਇੱਕ ਦੋ ਦਿਨ ਵਿਚ ਪਾਣੀ ਦੀ ਸਪਲਾਈ ਵਿਚ ਸੁਧਾਰ ਨਾ ਹੋਇਆ ਤੇ ਉਹ ਇਸਦੇ ਖਿਲਾਫ ਸੰਘਰਸ਼ ਲਈ ਮਜਬੂਰ ਹੋਣਗੇ ਜਿਸਦੀ ਜਿਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

Leave a Reply

Your email address will not be published. Required fields are marked *