ਲਖੀਮਪੁਰ ਖੀਰੀ ਦੇ ਘਟਨਾ ਦੇ ਵਿਰੋਧ ਵਿੱਚ ਵਿਧਾਇਕ ਸਮੇਤ ਸਮੂਹ ਕਾਂਗਰਸੀਆਂ ਨੇ ਦਿੱਤਾ ਮੌਣ ਵਰਤ ਧਰਨਾ

पंजाब

ਭਾਜਪਾ ਸਰਕਾਰ ਗੁੰਡਾਗਰਦੀ ਦੇ ਦਮ ਤੇ ਕਿਸਾਨਾਂ ਦੀ ਆਵਾਜ ਨੂੰ ਦਬਾ ਰਹੀ – ਧਾਲੀਵਾਲ

ਫਗਵਾੜਾ (ਬਿਉਰੋ )ਫਗਵਾੜਾ ਕਾਂਗਰਸ ਵਲੋਂ ਸੋਮਵਾਰ ਨੂੰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ( ਰਿਟਾਇਰਡ ਆਈਏਐਸ ) ਦੇ ਅਗਵਾਈ ਹੇਠ ਟਾਊਨ ਹਾਲ ਵਿੱਚ ਸਥਿਤ ਪਾਰਕ ਵਿੱਚ ਰੋਸ਼ ਧਰਨਾ ਦਿੱਤਾ ਗਿਆ। ਇਸ ਦੌਰਾਨ ਕਾਂਗਰੇਸੀਆਂ ਨੇ ਡੇਢ ਘੰਟਾ ਮੌਣ ਵਰਤ ਰੱਖਿਆ ਅਤੇ ਹੱਥ ਵਿੱਚ ਥਾਮੇ ਪੋਸਟਰਾਂ ਅਤੇ ਬੈਨਰਾਂ ਦੇ ਮਾਰਫ਼ਤ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੀ ਘਟਨਾ ਵਿੱਚ ਕਿਸਾਨਾਂ ਲਈ ਇੰਸਾਫ ਮੰਗਿਆ । ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲਖੀਮਪੁਰ ਖੀਰੀ ‘ਚ ਕਿਸ਼ਾਨਾਂ ਨੂੰ ਗੱਡੀ ਥੱਲੇ ਦੇ ਕੇ ਕੁਚਲਨ ਵਾਲੇ ਗ੍ਰਹਿ ਰਾਜਮੰਤਰੀ ਅਜਯ ਮਿਸ਼ਰਾ ਦੇ ਬੇਟੇ ਅਤੇ ਉਹਨਾਂ ਦੇ ਸਾਥੀਆਂ ਨੂੰ ਸੱਜਿਆ ਦਿਲਵਾਉਣ ਲਈ ਅਤੇ ਕਿਸਾਨਾਂ ਨੂੰ ਇੰਸਾਫ ਦਿਲਵਾਉਣ ਲਈ ਕਾਂਗਰਸ ਪਾਰਟੀ ਪ੍ਰਦੇਸ਼ ਭਰ ਵਿੱਚ ਰੋਸ਼ ਧਰਨੇ ਦੇ ਰਹੀ ਹੈ । ਉਹਨਾਂ ਕਿਹਾ ਕਿ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਗੁੰਡਾਗਰਦੀ ਨਾਲ ਕਿਸਾਨ ਅੰਦੋਲਨ ਨੂੰ ਦਬਾਣ ਵਿੱਚ ਲੱਗੀ ਹੈ, ਉਹਨਾਂ ਕਿਹਾ ਕਿ ਕਿਸਾਨਾਂ ਦੀ ਆਵਾਜ ਹੁਣ ਦੇਸ਼ ਦੇ ਹਰ ਵਿਅਕਤੀ ਦੀ ਅਵਾਜ ਬੰਨ ਚੁੱਕੀ ਹੈ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਲੜਾਈ ਵਿੱਚ ਉਨ੍ਹਾਂ ਦੇ ਨਾਲ ਹੈ ਅਤੇ ਜਦੋਂ ਤੱਕ ਉਨ੍ਹਾਂਨੂੰ ਇੰਨਸਾਫ ਨਹੀਂ ਮਿਲ ਜਾਂਦਾ ਤੱਦ ਤੱਕ ਕਾਂਗਰਸ ਪਾਰਟੀ ਦਾ ਸੰਘਰਸ਼ ਜਾਰੀ ਰਹੇਗ । ਵਿਧਾਇਕ ਨੇ ਮੰਗ ਕਰਦੇ ਹੋਏ ਕਿਹਾ ਕਿ ਲਖੀਮਪੁਰ ਦੇ ਦੋਸ਼ੀਆ ਨੂੰ ਜੱਲਦ ਤੋਂ ਜੱਲਦ ਸੱਜਿਆ ਦਿੱਤੀ ਜਾਵੇ , ਕੇਂਦਰੀ ਗ੍ਰਹਿਰਾਜ ਮੰਤਰੀ ਅਜਯ ਮਿਸ਼ਰਾ ਨੂੰ ਬਰਖਾਸਤ ਕੀਤਾ ਜਾਵੇ, ਖੇਤੀਬਾੜੀ ਕਾਨੂੰਨ ਵਾਪਸ ਲਿੱਤੇ ਜਾਣ ਅਤੇ ਦੇਸ਼ ਦੇ ਕਿਸਾਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇ। ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਬਲਾਕ ਸੰਮਤੀ ਦੇ ਚੇਅਰਮੈਨ ਗੁਰਦਿਆਲ ਸਿੰਘ , ਯੂਥ ਕਾਂਗਰਸ ਦੇ ਪ੍ਰਧਾਨ ਕਰਮਦੀਪ ਕੰਮਾ , ਮਾਰਕੇਟ ਕਮੇਟੀ ਫਗਵਾੜਾ ਦੇ ਵਾਈਸ ਚੇਅਰਮੈਨ ਜਗਜੀਵਨ ਲਾਲ ਖਲਵਾੜਾ, ਜਿਲਾ ਪਰਿਸ਼ਦ ਮੈਂਬਰ ਨੀਸ਼ਾ ਰਾਣੀ, ਜਿਲਾ ਕਾਂਗਰਸ ਮਹਿਲਾ ਪ੍ਰਧਾਨ ਸਰਜੀਵਨ ਲੱਤ , ਸੁਨੀਲ ਪਰਾਸ਼ਰ , ਮੀਨਾਕਸ਼ੀ ਵਰਮਾ , ਸ਼ਿਿਵੰੰਦਰ ਨਿਸ਼ਚਲ, ਰਾਮ ਮੂਰਤੀ ਭਾਨੋਕੀ , ਵਿਜੇ ਸੌਂਧੀ, ਅਮਰ ਸਿੰਘ ਮਾਧੋਪੁਰ, ਤਜਿੰਦਰ ਬਾਵਾ , ਸੀਤਾ ਦੇਵੀ , ਪ੍ਰੇਮ ਕੌਰ ਚਾਨਾ , ਰਾਣੀ ਪੀਪਾਰੰਗੀ , ਰਘੁਬੀਰ ਕੌਰ , ਹਰਵਿੰਦਰ ਕੌਰ ਰਾਨੀਪੁਰ , ਵਿੱਕੀ ਵਾਲਿਆ , ਬਲਵੰਤ ਸਿੰਘ, ਚੰਦੂ ਰਾਮ , ਮੋਹਨ ਸਿੰਘ , ਗੁਰਜੀਤ ਵਾਲਿਆ , ਵਿਨੋਦ ਵਰਮਾਨੀ , ਜਗਜੀਤ ਬਿੱਟੂ , ਅਮਰਜੀਤ ਪੀਪਾਰੰਗੀ , ਦਰਸ਼ਨ ਧਰਮਸ਼ੋਤ , ਸੁਸ਼ੀਲ ਮੈਨੀ , ਗੁਰਦੀਪ ਦੀਪਾ , ਪਰਮਜੀਤ ਸਿੰਘ , ਬੋਬੀ ਠੱਕਰਕੀ , ਸੋਹਨ ਸਿੰਘ , ਸੋਮ ਨਾਥ ਸਰਪੰਚ , ਲਾਡੀ ਕਾਂਸ਼ੀ ਨਗਰ , ਬਿੱਟੂ ਜਮਾਲਪੁਰ , ਗੁਰਦੀਪ ਸਰਪੰਚ , ਹਰਦੀਪ , ਦਲਜੀਤ , ਰਾਮ ਸਾਂਪਲਾ , ਗੁਲਜਾਰ ਸਿੰਘ , ਜਸਵਿੰਦਰ , ਗੁਰਦਿਆਲ ਭਗਤਪੁਰਾ , ਪਵਿਤਰ ਭਗਤਪੁਰਾ , ਸੁਖਪਾਲ ਸਿੰਘ , ਬਲਬੀਰ ਸਿੰਘ , ਸੋਨੂ ਪਹਿਲਵਾਨ , ਚਮਨ ਲਾਲ , ਕਾਲ਼ਾ ਮਾਣਕ , ਰਾਜੂ ਭਗਤਪੁਰਾ , ਸ਼ਰਣਜੀਤ ਸਿੰਘ , ਅਵਿਨਾਸ਼ ਗੁਪਤਾ , ਤਰਲੋਕ ਨਾਮਧਾਰੀ , ਬੋਬੀ ਵੋਹਰਾ , ਹਰਬੰਸ ਲਾਲ ਸ਼ਿਵਪੁਰੀ , ਹਰਭਜਨ ਸਿੰਘ , ਰੂਪ ਲਾਲ , ਰਤਨ ਲਾਲ ਵੀ ਮੌਜੂਦ ਸਨ ।

Leave a Reply

Your email address will not be published. Required fields are marked *