ਐਸ.ਐਚ.ਓ. ਸੁਮਿੰਦਰ ਭੱਟੀ ਨੇ ਕਰਵਾਇਆ ਰੇਲਵੇ ਸਟੇਸ਼ਨ ‘ਤੇ ਹਫਤਾਵਾਰੀ ਲੰਗਰ ਦਾ ਸ਼ੁੱਭ ਆਰੰਭ

पंजाब

* ਪੰਡਤ ਜੁਗਲ ਕਿਸ਼ੋਰ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਫਗਵਾੜਾ 10 ਅਕਤੂਬਰ ( ਬਿਊਰੋ ) ਸ੍ਰੀ ਖਾਟੂ ਸ਼ਾਮ ਮੰਦਿਰ ਫਰੈਂਡਜ਼ ਕਲੋਨੀ ਫਗਵਾੜਾ ਦੇ ਮੁੱਖ ਸੇਵਾਦਾਰ ਪੰਡਿਤ ਜੁਗਲ ਕਿਸ਼ੋਰ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਸ਼ਾਮ ਰਸੋਈ ਦੇ ਬੈਨਰ ਹੇਠ ਹਫਤਾਵਾਰੀ ਦੁਪਿਹਰ ਦੇ ਫਰੀ ਭੋਜਨ ਦੀ ਸੇਵਾ ਦਾ ਸ਼ੁੱਭ ਆਰੰਭ ਅੱਜ ਥਾਣਾ ਸਿਟੀ ਫਗਵਾੜਾ ਦੇ ਐਸ.ਐਚ.ਓ. ਸੁਮਿੰਦਰ ਸਿੰਘ ਭੱਟੀ ਵਲੋਂ ਕਰਵਾਇਆ ਗਿਆ। ਉਹਨਾਂ ਸ਼ਾਮ ਰਸੋਈ ਦੇ ਬੈਨਰ ਹੇਠ ਪੰਡਿਤ ਜੁਗਲ ਕਿਸ਼ੋਰ ਅਤੇ ਉਹਨਾਂ ਦੀ ਟੀਮ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਐਸ.ਐਚ.ਓ. ਭੱਟੀ ਤੋਂ ਇਲਾਵਾ ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਦੇ ਫਗਵਾੜਾ ਪ੍ਰਧਾਨ ਗੁਰਦੀਪ ਸਿੰਘ ਕੰਗ ਡਿਸਟ੍ਰਿਕਟ ਚੇਅਰ ਪਰਸਨ ਲਾਇੰਜ 321-ਡੀ ਨੇ ਆਪਣੇ ਹੱਥੀਂ ਸ਼ਰਧਾ ਪੂਰਵਕ ਲੰਗਰ ਦੀ ਸੇਵਾ ਵਰਤਾਈ। ਪੰਡਿਤ ਜੁਗਲ ਕਿਸ਼ੋਰ ਨੇ ਦੱਸਿਆ ਕਿ ਹਰੇਕ ਐਤਵਾਰ ਨੂੰ ਦੁਪਿਹਰ ਦੇ ਖਾਣੇ ਦੀ ਫਰੀ ਵਿਵਸਥਾ ਕੀਤੀ ਜਾਂਦੀ ਹੈ ਜੋ ਸ੍ਰੀ ਖਾਟੂ ਸ਼ਾਮ ਜੀ ਦੀ ਇੱਛਾ ਤੱਕ ਅੱਗੇ ਵੀ ਜਾਰੀ ਰਹੇਗੀ। ਹਫਤਾਵਾਰੀ ਲੰਗਰ ਵਿਚ ਦਾਣਾ ਮੰਡੀ ਫਗਵਾੜਾ ਤੋਂ ਸਮਾਜ ਸੇਵਕ ਮਹੇਸ਼ ਅੱਗਰਵਾਲ ਅਤੇ ਕਾਂਸ਼ੀ ਰਾਮ ਤਾਂਤ੍ਰਿਕ ਚੁਰੂ ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਪੇਸ਼ ਭਾਰਗਵ, ਅਨਮੋਲ, ਵਿਨੋਦ ਕੁਮਾਰ, ਯੋਗੇਸ਼, ਮੋਹਿਤ, ਰੌਣਕ, ਹੇਮੰਤ ਆਦਿ ਹਾਜਰ ਸਨ।
ਤਸਵੀਰ – ਫਗਵਾੜਾ ਦੇ ਰੇਲਵੇ ਸਟੇਸ਼ਨ ਤੇ ਦੁਪਿਹਰ ਦੇ ਫਰੀ ਭੋਜਨ ਦੀ ਸੇਵਾ ਵਰਤਾਉਣ ਦਾ ਸ਼ੁੱਭ ਆਰੰਭ ਕਰਵਾਉਂਦੇ ਹੋਏ ਇੰਸਪੈਕਟਰ ਸੁਮਿੰਦਰ ਸਿੰਘ ਭੱਟੀ ਤੇ ਗੁਰਦੀਪ ਸਿੰਘ ਕੰਗ ਦੇ ਨਾਲ ਪੰਡਿਤ ਜੁਗਲ ਕਿਸ਼ੋਰ ਅਤੇ ਹੋਰ।

Leave a Reply

Your email address will not be published. Required fields are marked *