ਕਾਂਗਰਸ ਫਗਵਾੜਾ ਸਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੀ ਅਗਵਾਈ ਵਿਚ ਵੈਕਸੀਨੇਸ਼ਨ ਕੈਂਪ ਲਗਾਈਆ ਗਿਆ

पंजाब

ਵਾਰਡ ਨੰਬਰ 15 ਵਿੱਚ ਲਗਾਇਆ ਗਿਆ ਕੈਂਪ, 200 ਲੋਕਾਂ ਨੇ ਲਗਵਾਈ ਵੈਕਸੀਨ

ਸਮਾਜਸੇਵੀ ਕਮਲ ਧਾਲੀਵਾਲ ਵਿਸੇਸ਼ ਤੌਰ ਤੇ ਕੰੰਪ ਵਿੱਚ ਸ਼ਾਮਿਲ ਹੋਏ                                           ਫਗਵਾੜਾ (ਬਿਊਰੋ  )ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਦਿਆ ਨਿਰਦੇਸ਼ਾ ਤੇ ਸੇਹਤ ਵਿਭਾਗ ਵਲੋਂ ਵਾਰਡ ਨੰਬਰ 15 ਵਿਖੇ ਗੁਰੂਦੁਆਰਾ ਸਾਹਿਬ ਸਾਧ ਸੰਗਤ ਜੀ ਵਿਖੇ ਬਲਾਕ ਕਾਂਗਰਸ ਫਗਵਾੜਾ ਸਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੀ ਅਗਵਾਈ ਵਿਚ ਵੈਕਸੀਨੇਸ਼ਨ ਕੈਂਪ ਲਗਾਈਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਇੰਡੀਅਨ ਓਵਰਸੀਜ਼ ਕਾਂਗਰਸ ਹੌਲੈਂਡ ਈਯੂ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਣਾ ਵਿਸੇਸ਼ ਤੌਰ ਤੇ ਸ਼ਾਸਿਲ ਹੋਏ ਅਤੇ ਕੈਂਪ ਦਾ ਉਦਘਾਟਨ ਕੀਤਾ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਸਮਾਜਸੇਵੀ ਕਮਲ ਧਾਲੀਵਾਲ ਵਿਸੇਸ਼ ਤੌਰ ਤੇ ਕੰੰਪ ਵਿੱਚ ਸ਼ਾਮਿਲ ਹੋਏ ਤੇ ਕੈਂਪ ਸਬੰਦੀ ਕੀਤੇ ਗਏ ਪ੍ਰਬੰਧਾ ਜਾਇਜਾ ਲਿਆ।ਸੁਰਿੰਦਰ ਸਿੰਘ ਰਾਣਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਰਕੇ ਪੂਰੇ ਵਿਸਵ ਵਿਚ ਹਹਾਕਾਰ ਮਚੀ ਸੀ। ਵੈਕਸੀਨ ਆਣ ਨਾਲ ਕਾਫੀ ਫਾਇਦਾ ਹੋਇਆ। ਉਹਨਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਲੋਕਾਂ ਵਿੱਚ ਵੈਕਸੀਨ ਨੂੰ ਲੈਕੇ ਬਹੁਤ ਉਤਸਾਹ ਹੈ ਅਤੇ ਉਹ ਟੀਕਾ ਲਗਵਾ ਰਹੇ ਹਨ। ਉਹਨਾਂ ਕਿਹਾ ਕਿ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਬਹੁਤ ਜੰਗੀ ਪਧੱਰ ਤੇ ਟੀਕਾਕਰਨ ਦੇ ਕੈਂਪ ਲਗਾ ਰਹੇ ਹਨ ਜਿਸ ਨਾਲ ਫਗਵਾੜਾ ਸਹਿਰ ਵਾਸੀ ਤੰਦਰੁਸਤ ਰਹਿਣ ।ਇਸ ਮੋਕੇ ਕਮਲ ਧਾਲੀਵਾਲ ਨੇ ਕਿਹਾ ਕਿ ਵਿਧਾਇਕ ਧਾਲੀਵਾਲ ਦਾ ਇਕੋ ਇਕ ਸੁਪਨਾ ਫਗਵਾੜੇ ਦੇ ਹਰ ਵਸਨੀਕ ਨੂੰ ਵੈਕਸੀਨ ਟੀਕਾ ਲਗਵਾਉਣਾ ਤਾਂ ਕਿ ਅਸੀਂ ਸਾਰੇ ਤੰਦਰੁਸਤ ਰਹਿਣ।ਗੁਰਜੀਤ ਵਾਲੀਆਂ ਨੇ ਦੱਸਿਆ ਕਿ ਇਹ ਵਾਰਡ ਵਿੱਚ ਲਗਾਏ ਜਾ ਰਹੇ ਕੰਪਾ ਦੀ ਲੜੀ ਵਿੱਚ ਇਹ 14ਵਾਂ ਕੈਂਪ ਹੈ, ਜਿਸ ਵਿੱਚ 200 ਲੋਕਾਂ ਨੇ ਟੀਕਾ ਲਗਵਾਇਆ ਗਿਆ। ਇਸ ਮੋਕੇ ਤੇ ਬਿੱਲਾ ਪ੍ਰਭਾਕਰ, ਗੁਰਮਿੰਦਰ ਸਿੰਘ ਵਾਲੀਆ, ਪਰਮਜੀਤ ਸਿੰਘ ਵਾਲੀਆ, ਬਿੰਟੁੂ ਵਾਲੀਆ, ਸਰਵਜੀਤ ਸਿੰਘ ਵਾਲੀਆ,ਬਿੰਟਾ ਵਾਲੀਆ, ਰਾਹੁਲ ਵਾਲੀਆ, ਗੋਰਵ ਸੂਦ, ਰਾਜੇਸ਼ ਸਾਰਧਾ, ਸੋਨੂੰ ਭਾਟੀਆ, ਗੋਰਵ ਭਾਟੀਆ, ਗਗਨ ਤਲਵਾੜ, ਰੁਪੇਸ ਕੁਮਾਰ, ਨਵਨੀਤ ਪਾਲ ਵਾਲੀਆ।

Leave a Reply

Your email address will not be published. Required fields are marked *