ਫਗਵਾੜਾ ਨੂੰ ਜਿਲ੍ਹੇ ਦਾ ਦਰਜਾ ਦੁਆਉਣ ਲਈ ਮੁੱਖਮੰਤਰੀ ਚੰਨੀ ਨਾਲ ਕਰਾਂਗੀ ਮੁਲਾਕਾਤ – ਰਾਣੀ ਸੋਢੀ

पंजाब

* ਫਗਵਾੜਾ ਜਿਲ੍ਹਾ ਬਣਾਓ ਫਰੰਟ ਦੇ ਵਫਦ ਨੂੰ ਦਿੱਤਾ ਭਰੋਸਾ ,                                       ਉਦਯੋਗਪਤੀ  ਅਸ਼ੋਕ ਸੇਠੀ ਦੀ ਅਗਵਾਈ ਹੇਠ ਹੋਈ ਮੀਟਿੰਗ  
ਫਗਵਾੜਾ 9 ਅਕਤੂਬਰ (  ਬਿਊਰੋ ) ਫਗਵਾੜਾ ਜ਼ਿਲ੍ਹਾ ਬਣਾਓ ਫਰੰਟ’ ਦਾ ਇਕ ਵਫ਼ਦ ਅੱਜ ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੂੰ ਉਹਨਾਂ ਦੇ ਗ੍ਰਹਿ ਅਰਬਨ ਅਸਟੇਟ ਫਗਵਾੜਾ ਵਿਖੇ ਮਿਲਿਆ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਨਾਮ ਇਕ ਮੰਗ ਪੱਤਰ ਦਿੰਦਿਆਂ ਫਗਵਾੜਾ ਨੂੰ ਜਿਲ੍ਹਾ ਬਨਾਉਣ ਵਿਚ ਸਹਿਯੋਗ ਦੀ ਅਪੀਲ ਕੀਤੀ। ਉਦਯੋਗਪਤੀ  ਅਸ਼ੋਕ ਸੇਠੀ ਦੀ ਅਗਵਾਈ ਹੇਠ, ਸੰਨਤਕਾਰਾਂ, ਲੇਖਕਾਂ, ਪੱਤਰਕਾਰਾਂ, ਵਕੀਲਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਪੰਚਾਂ, ਸਰਪੰਚਾਂ ਤੇ ਬੁੱਧੀਜੀਵੀ ਵਰਗ ਦੇ ਨੁਮਾਇੰਦਿਆਂ ਨੇ ਕਿਹਾ ਕਿ ਫਗਵਾੜਾ ਉਦਯੋਗਿਕ ਅਤੇ ਸਿੱਖਿਆ ਖੇਤਰ ਵਿੱਚ ਬਹਤੁ ਵੱਡਾ ਨਾਂਅ ਹੈ। ਇਹ ਆਪਣੇ ਲੱਘੂ ਉਦਯੋਗ ਲਈ ਸਾਰੇ ਭਾਰਤ  ‘ਚ ਪ੍ਰਸਿੱਧ ਹੈ। ਅਬਾਦੀ ਪੱਖੋਂ ਵੀ ਵੱਡਾ ਉਪ ਮੰਡਲ ਹੈ ਪਰ ਜ਼ਿਲਾ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਗਵਾੜਾ ਦੇ ਜ਼ਿਲਾ ਬਣਨ ਦੇ ਨਾਲ ਕੇਵਲ ਫਗਵਾੜਾ ਵਾਸੀਆ ਨੂੰ ਹੀ ਨਹੀਂ ਸਗੋਂ ਦੂਸਰੇ ਜਿਲਿ੍ਹਆਂ ਦੇ ਫਗਵਾੜਾ ਨੇੜਲੇ ਪਿੰਡਾਂ, ਕਸਬਿਆਂ ਦੇ ਲੋਕਾਂ ਨੂੰ ਵੀ ਖੁਸ਼ੀ ਹੋਏਗੀ ਕਿਉਂਕਿ ਉਹਨਾਂ ਨੂੰ ਆਪਣੇ ਸਰਕਾਰੀ ਕੰਮਕਾਜ ਕਰਨ ਲਈ ਇੱਕ ਜ਼ਿਲਾ ਪਾਰ ਕਰਕੇ ਦੂਜੇ ਜਿਲੇ ਜਾਣਾ ਪੈਂਦਾ ਹੈ। ਸ੍ਰੀਮਤੀ ਸੋਢੀ ਨੇ ਵੀ ਇਸ ਮੰਗ ਨੂੰ ਸ਼ਹਿਰ ਨਿਵਾਸੀਆਂ ਦੀ ਮੁੱਖ ਮੰਗ ਸਵੀਕਾਰ ਕੀਤਾ ਅਤੇ ਫਗਵਾੜਾ ਨੂੰ ਜਿਲ੍ਹਾ ਬਨਾਉਣ ਦੀ ਮੰਗ ਨੂੰ ਸਮਰਥਣ ਦਿੰਦੇ ਹੋਏ ਕਿਹਾ ਕਿ ਉਹ ਵੀ ਦਿਲੋਂ ਚਾਹੁੰਦੇ ਹਨ ਕਿ ਫਗਵਾੜਾ ਨੂੰ ਜਿਲ੍ਹਾ ਬਣਾਇਆ ਜਾਵੇ। ਇਸ ਲਈ ਉਹ ਜਲਦੀ ਹੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਕੇ ਫਗਵਾੜਾ ਵਾਸੀਆਂ ਦੀ ਇਸ ਮੰਗ ਨੂੰ ਉਹਨਾਂ ਸਾਹਮਣੇ ਰੱਖਣਗੇ। ਉਹਨਾਂ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਵਲੋਂ ਫਗਵਾੜਾ ਵਾਸੀਆਂ ਦੀ ਆਸ ਨੂੰ ਜਰੂਰ ਪੂਰਾ ਕੀਤਾ ਜਾਵੇਗਾ। ਵਫਦ ਵਿਚ ਰਵਿੰਦਰ ਚੋਟ ਰਿਟਾਇਰਡ ਈ.ਟੀ.ਓ., ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਕਾਂਗਰਸੀ ਆਗੂ   ਤਜਿੰਦਰ ਬਾਵਾ  ਡਾ: ਨਰੇਸ਼ ਬਿੱਟੂ, ਆਰ.ਪੀ. ਸ਼ਰਮਾ. ਐਚ.ਐਸ. ਬਸਰਾ, ਪੱਪੀ ਪਰਮਾਰ, ਅਸ਼ਵਨੀ ਸ਼ਰਮਾ, ਬਿੱਲਾ ਬੁਹਾਨੀ, ਗੁਰਦਿਆਲ ਸੋਢੀ, ਰਮਨ ਨਹਿਰਾ, ਗੁਰਦੀਪ ਸਿੰਘ ਤੁੱਲੀ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *