ਨਿਊ ਭਸੀਨ ਟੀ ਵੀ ਸੈਂਟਰ ਦੇ ਮਾਲਕ ਨੂੰ ਨਕਲੀ ਜੁਗਾੜੂ ਬੌਕਸ ਵੇਚਦੇ ਰੰਗੇ ਹੱਥੀਂ ਫੜਿਆ ,ਮਾਮਲਾ ਦਰਜ

क्राइम पंजाब

ਇੰਟਰਨੈਸ਼ਨਲ ਚੈਨਲਾਂ ਦੇ ਜੁਗਾੜੂ ਬਾਕਸ 1600 ਵਿੱਚ ਵੇਚਦੇ ਹੋਏ ਬਾਕਾਇਦਾ ਲਿਖਤੀ ਗਾਰੰਟੀ ਵੀ ਦੇ ਰਿਹਾ ਸੀ , ਫਗਵਾੜਾ ( ਬਿਊਰੋ ) ਫਗਵਾੜਾ ਸ਼ਹਿਰ ਨਕਲੀ ਪ੍ਰੋਡਕਟਾਂ ਦਾ ਬੇਤਾਜ ਬਾਦਸ਼ਾਹ ਬਣ ਚੁੱਕਾ ਹੈ ਇੱਥੇ  ਨਕਲੀ ਪੈਂਟ,ਨਕਲੀ ਹਾਰਪਿਕ , ਅਤੇ ਇੰਟਰਨੈਸ਼ਨਲ ਚੈਨਲਾਂ ਦੇ ਨਕਲੀ ਜੁਗਾੜੂ ਬਾਕਸ  ਵੀ ਮਿਲ ਰਹੇ ਹਨ ਆਏ ਦਿਨ  ਸਬੰਧਤ ਕੰਪਨੀਆਂ ਦੇ ਮੁਲਾਜ਼ਮ  ਇਨ੍ਹਾਂ ਨਕਲੀ ਪ੍ਰੋਡਕਟਾਂ ਨੂੰ ਰੰਗੇ ਹੱਥੀਂ ਫੜਦੇ ਹੋਏ ਪੁਲਸ ਵੱਲੋਂ ਮਾਮਲੇ ਵੀ ਦਰਜ ਕਰਵਾ ਰਹੇ ਹਨ  ਏਦਾਂ ਦਾ ਹੀ ਇਕ ਨਵਾਂ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਫਗਵਾੜਾ ਦੇ ਸਰਾਏ ਰੋਡ ਇਲਾਕੇ ਵਿਚ  ਨਿਊ  ਭਸੀਨ ਟੀ ਵੀ ਸੈਂਟਰ   ਦੇ  ਉੱਪਰ ਦਿੱਲੀ ਤੋਂ ਕੁਝ ਵਿਅਕਤੀਆਂ ਨੇ ਇੰਟਰਨੈਸ਼ਨਲ ਚੈਨਲ ਦੇ ਜੁਗਾੜੂ ਬਾਕਸ ਕਰੀਬ  1600 ਰੁਪਏ ਵਿੱਚ ਖਰੀਦੇ ਅਤੇ ਦੁਕਾਨਦਾਰ ਵੱਲੋਂ ਬਕਾਇਦਾ ਲਿਖਤੀ ਗਾਰੰਟੀ ਵੀ ਦਿੱਤੀ ਗਈ  ਪਰ ਉਹ ਵਿਅਕਤੀ ਦਿੱਲੀ ਤੋਂ ਆਏ ਹੋਏ ਇੰਟਰਨੈਸ਼ਨਲ ਚੈਨਲਾਂ ਦੇ ਮੁਲਾਜ਼ਮ ਨਿਕਲੇ ਅਤੇ ਉਨ੍ਹਾਂ ਵੱਲੋਂ ਪੁਲੀਸ ਨੂੰ ਲਿਖਿਤ ਸ਼ਿਕਾਇਤ ਦਿੰਦੇ ਹੋਏ ਉਸ ਦੁਕਾਨਦਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਥਾਣਾ ਸਿਟੀ ਪੁਲੀਸ ਵੱਲੋਂ  ਨਿਊ  ਭਸੀਨ ਟੀ ਵੀ ਸੈਂਟਰ  ਦੇ ਮਾਲਕ ਤਰਨਜੀਤ ਉਰਫ ਟੀਟੂ ਦੇ ਖ਼ਿਲਾਫ਼ ਧਾਰਾ  420,120B ,63ਕਾਪੀਰਾਈਟ ਦੇ ਅਧੀਨ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਇਸ ਸੰਬੰਧੀ  ਥਾਣਾ ਸਿਟੀ ਦੇ ਐਸਐਚਓ ਪੱਟੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ  ਇੰਟਰਨੈਸ਼ਨਲ ਚੈਨਲਾਂ ਦੇ ਮੁਲਾਜ਼ਮਾਂ ਨੇ  ਲਿਖੀ ਸ਼ਿਕਾਇਤ ਦਿੰਦੇ ਹੋਏ ਇਸ ਕਾਰਵਾਈ ਨੂੰ  ਕਰਵਾਇਆ ਹੈ ਨਕਲੀ ਜੁਗਾੜੂ ਬੋਗਸ ਵੇਚਣ ਦੇ ਕਾਰਨ ਜਿੱਥੇ ਇੰਟਰਨੈਸ਼ਨਲ ਕੰਪਨੀ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਉੱਥੇ ਨਾਲ ਹੀ  ਸਰਕਾਰ ਨੂੰ ਵੀ ਬਣਦਾ ਟੈਕਸ  ਨਹੀਂ ਪਹੁੰਚ ਰਿਹਾ ਹੈ ਇਸ ਕਾਰਨ ਜਾਂਚ ਕਰਦੇ ਹੋਏ ਦੁਕਾਨਦਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ  ਜਲਦ ਹੀ ਮਾਣਯੋਗ ਅਦਾਲਤ ਦੇ ਸਾਹਮਣੇ ਆਰੋਪੀ ਨੂੰ ਪੇਸ਼ ਕੀਤਾ ਜਾਵੇਗਾ

Leave a Reply

Your email address will not be published. Required fields are marked *