ਜਿਲ੍ਹਾ ਕਾਂਗਰਸ ਕੋਆਰਡੀਨੇਟਰ ਦਲਜੀਤ ਰਾਜੂ ਨੇ ਨਵ ਨਿਯੁਕਤ ਕੈਬਿਨੇਟ ਮੰਤਰੀ ਸੰਗਤ ਸਿੰਘ ਗਿਲਜੀਆਂ ਨਾਲ ਕੀਤੀ ਮੁਲਾਕਾਤ

पॉलिटिक्स

* ਪੰਜਾਬ ਦੀ ਭਲਾਈ ਲਈ ਕੰਮ ਕਰਨ ਦਾ ਜਤਾਇਆ ਭਰੋਸਾ
ਫਗਵਾੜਾ 6 ਅਕਤੂਬਰ ( ਬਿਊਰੋ ) ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਅਤੇ ਦਿਹਾਤੀ ਪ੍ਰਧਾਨ ਫਗਵਾੜਾ ਦਲਜੀਤ ਰਾਜੂ ਨੇ ਸੂਬਾ ਸਰਕਾਰ ਵਿਚ ਨਵ ਨਿਯੁਕਤ ਜੰਗਲਾਤ ਵਿਭਾਗ ਦੇ ਮੰਤਰੀ ਸੰਗਤ ਸਿੰਘ ਗਿਲਜੀਆਂ ਨਾਲ ਮੁਲਾਕਾਤ ਕੀਤੀ ਅਤੇ ਗੁਲਦਸਤਾ ਭੇਂਟ ਕਰਕੇ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੁਲਾਕਾਤ ਸਮੇਂ ਉਹਨਾਂ ਦੇ ਨਾਲ ਸ੍ਰ. ਅਵਤਾਰ ਸਿੰਘ ਸਰਪੰਚ ਪੰਡਵਾ, ਵਰਣ ਬੰਗੜ ਤੇ  ਵੀ ਮੌਜੂਦ ਸਨ। ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਦਲਜੀਤ ਰਾਜੂ ਨੇ ਕਿਹਾ ਕਿ ਸੰਗਤ ਸਿੰਘ ਗਿਲਜੀਆਂ ਇਕ ਕਾਬਿਲ ਅਤੇ ਤਜੁਰਬੇਕਾਰ ਆਗੂ ਹਨ ਜੋ ਜੰਗਲਾਤ ਵਿਭਾਗ ਦੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਗਤ ਸਿੰਘ ਗਿਲਜੀਆਂ ਨੂੰ ਕੈਬਿਨੇਟ ਵਿਚ ਸ਼ਾਮਲ ਕਰਕੇ ਦੋਆਬੇ ਦੀ ਲੁਬਾਣਾ ਬਿਰਾਦਰੀ ਨੂੰ ਮਾਣ ਦਿੱਤਾ ਹੈ ਜਿਸ ਲਈ ਉਹ ਮੁੱਖ ਮੰਤਰੀ ਸਾਹਿਬ ਦੇ ਧੰਨਵਾਦੀ ਹਨ। ਉਹਨਾਂ ਇਕ ਵਾਰ ਫਿਰ ਭਰੋਸਾ ਜਤਾਇਆ ਕਿ ਚੰਨੀ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗੀ ਤੇ ਲੋਕ ਅਗਲੀਆਂ ਪੰਜਾਬ ਵਿਧਾਨਸਭਾ ਚੋਣਾਂ ਵਿਚ ਇਕ ਵਾਰ ਫਿਰ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਲਗਾਤਾਰ ਦੂਸਰੀ ਵਾਰ ਸਰਕਾਰ ਬਨਾਉਣ ਦਾ ਮੌਕਾ ਦੇਣਗੇ।
ਤਸਵੀਰ – ਨਵਨਿਯੁਕਤ ਕੈਬਿਨੇਟ ਮੰਤਰੀ ਸੰਗਤ ਸਿੰਘ ਗਿਲਜੀਆਂ ਨਾਲ ਮੁਲਾਕਾਤ ਦੌਰਾਨ ਦਲਜੀਤ ਰਾਜੂ, ਅਵਤਾਰ ਸਿੰਘ ਸਰਪੰਚ ਪੰਡਵਾ ਵਰੁਣ ਬੰਗੜ  ਤੇ ਹੋਰ।

Leave a Reply

Your email address will not be published. Required fields are marked *