ਪਟੇਲ ਨਗਰ ਫਗਵਾੜਾ ਵਿਖੇ ਫਰੀ ਸ਼ੁਗਰ ਚੈਕਅਪ ਅਤੇ ਇਲਾਜ ਦਾ ਕੈਂਪ 29 ਸਤੰਬਰ ਨੂੰ

पंजाब

*ਲੋੜਵੰਦ ਵਿਅਕਤੀ ਟੈਸਟ ਲਈ ਆਪਣਾ ਨਾਮ ਮੋਬਾਇਲ ਨੰਬਰ 99141-02076, 98881-16006 ਤੇ ਫੋਨ ਕਰਕੇ ਰਜਿਸਟਰ ਕਰਵਾ ਸਕਦੇ ਹਨ।*                    *ਕੈਂਪ ਵਿਚ ਥਿੰਦ ਹਸਪਤਾਲ ਫਗਵਾੜਾ, ਪਾਥ ਕਾੲੀਂਡ ਲੈਬ, ਐਸ.ਐਸ. ਅੱਗਰਵਾਲ ਮੈਡੀਕਲ ਗਰੁਪ ਫਗਵਾੜਾ ਅਤੇ ਸੁਪਰ ਸਕੈਨ ਵਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ*
ਫਗਵਾੜਾ 27 ਸਤੰਬਰ ( ਬਿਊਰੋ) ਰੋਟਰੀ ਕਲੱਬ ਫਗਵਾੜਾ ਸਾਊਥ ਈਸਟ ਵਲੋਂ ਸ਼ੁਗਰ ਰੋਗ ਦੇ ਖਾਤਮੇ ਦੇ ਮਨੋਰਥ ਨਾਲ ‘ਸ਼ੁਗਰ ਹਰਾਓ’ ਸਿਰਨਾਵੇਂ ਹੇਠ ਵਿਸ਼ਾਲ ਸ਼ੁਗਰ ਜਾਂਚ ਅਤੇ ਇਲਾਜ ਦਾ ਫਰੀ ਕੈਂਪ 29 ਸਤੰਬਰ ਦਿਨ ਬੁੱਧਵਾਰ ਨੂੰ ਨੇੜੇ ਗਾਂਧੀ ਹਸਪਤਾਲ ਸੁਪਰ ਸਕੈਨ ਦੀ ਪਹਿਲੀ ਮੰਜ਼ਿਲ ਪਟੇਲ ਨਗਰ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸਾਬਕਾ ਪ੍ਰਧਾਨ ਰੋਟੇਰੀਅਨ ਡਾ. ਐਸ.ਪੀ.ਐਸ. ਸੂਚ ਨੇ ਦੱਸਿਆ ਕਿ ਸੀ.ਬੀ.ਸੀ.ਐਸ. ਕੇਰੇਟੇਨਾਈਨ, ਲਿਪਡ ਪਰੋਫਾਈਲ, ਤਿੰਨ ਮਹੀਨਿਆਂ ਦੀ ਐਵਰੇਜ ਸ਼ੁਗਰ, ਈ.ਸੀ.ਜੀ. ਫਨਡਸ ਇਗਜਾਮੀਨੇਸ਼ਨ (ਅੱਖਾਂ ਦਾ ਟੈਸਟ) ਬਿਲਕੁਲ ਫਰੀ ਕੀਤਾ ਜਾਵੇਗਾ। ਇਹ ਕੈਂਪ ਸਵੇਰੇ 8 ਵਜੇ ਤੋਂ ਬਾਅਦ ਦੁਪਿਹਰ 2 ਵਜੇ ਤਕ ਜਾਰੀ ਰਹੇਗਾ। ਕੈਂਪ ਵਿਚ ਥਿੰਦ ਹਸਪਤਾਲ ਫਗਵਾੜਾ, ਪਾਥ ਕਾੲੀਂਡ ਲੈਬ, ਐਸ.ਐਸ. ਅੱਗਰਵਾਲ ਮੈਡੀਕਲ ਗਰੁਪ ਫਗਵਾੜਾ ਅਤੇ ਸੁਪਰ ਸਕੈਨ ਵਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਲੋੜਵੰਦ ਵਿਅਕਤੀ ਟੈਸਟ ਲਈ ਆਪਣਾ ਨਾਮ ਮੋਬਾਇਲ ਨੰਬਰ 99141-02076, 98881-16006 ਤੇ ਫੋਨ ਕਰਕੇ ਰਜਿਸਟਰ ਕਰਵਾ ਸਕਦੇ ਹਨ।  ਇਸ ਮੌਕੇ ਕਲੱਬ ਪ੍ਰਧਾਨ ਰੋਟੇਰੀਅਨ ਪ੍ਰੇਮ ਪਾਲ ਪੱਬੀ ਤੇ ਡਾ. ਮਨੋਜ ਮਿੱਢਾ ਵੀ ਹਾਜਰ ਸਨ।

Leave a Reply

Your email address will not be published. Required fields are marked *