ਫਗਵਾੜਾ ਨੂੰ ਜ਼ਿਲਾ ਬਣਾਉਣ ਦੀ ਮੰਗ ਨੂੰ ਲੈ ਕੇ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ ਵਫਦ

Uncategorized

* ਲੋਕਾਂ ਦੀ ਮੰਗ ਪੂਰੀ ਕਰਾਉਣ ਦਾ ਕੀਤਾ ਜਾਵੇਗਾ ਹਰ ਸੰਭਵ ਉਪਰਾਲਾ – ਮਾਨ
ਫਗਵਾੜਾ 25 ਸਤੰਬਰ /ਫਗਵਾੜਾ ਜਿਲਾ ਬਣਾਓ ਫਰੰਟ ਵਲੋਂ ਇਲਾਕੇ ਦੇ ਲੋਕਾਂ ਦੀ ਫਗਵਾੜਾ ਨੂੰ ਜ਼ਿਲਾ ਬਨਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਨਾਮ ਮੰਗ ਪੱਤਰ ਦੇਣ ਦੀ ਲੜੀ ਤਹਿਤ ਅੱਜ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ, ਗੈਰ ਸਰਕਾਰੀ ਸੰਸਥਾਵਾਂ, ਬੁੱਧੀਜੀਵੀ ਵਰਗ, ਲੇਖਕਾਂ, ਸਨੱਅਤਕਾਰਾਂ ਦੇ ਇੱਕ ਵੱਡੇ ਵਫ਼ਦ ਵਲੋਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵਫਦ ਨੇ ਜੋਗਿੰਦਰ ਸਿੰਘ ਮਾਨ ਨੂੰ ਦੱਸਿਆ ਕਿ ਫਗਵਾੜਾ ਦੇ ਲੋਕਾਂ ਨੂੰ ਜ਼ਿਲੇ ਤੱਕ ਪਹੁੰਚ ਕਰਨ ਲਈ ਖੱਜ਼ਲ-ਖੁਆਰ ਹੋਣਾ ਪੈਂਦਾ ਹੈ। ਇਸ ਲਈ ਫਗਵਾੜਾ ਸਬ-ਡਵੀਜਨ ਨੂੰ ਪਹਿਲ ਦੇ ਅਧਾਰ ਤੇ ਜਿਲਾ ਬਣਾਇਆ ਜਾਵੇ। ਕਿਉਂਕਿ ਇਹ ਫਗਵਾੜਾ ਦੇ ਹਰ ਵਰਗ ਦੇ ਲੋਕਾਂ ਦਾ ਗੰਭੀਰ ਮਸਲਾ ਹੈ। ਵਫਦ ਨੇ ਇਹ ਵੀ ਕਿਹਾ ਕਿ ਫਗਵਾੜਾ ਸਨੱਅਤਕਾਰ ਅਤੇ ਸਿੱਖਿਆ ਖੇਤਰ ‘ਚ ਵੱਡਾ ਸਥਾਨ ਰੱਖਦਾ ਹੈ ਅਤੇ ਨੈਸ਼ਨਲ ਹਾਈ-ਵੇ ਉੱਪਰ ਸਥਿਤ ਹੈ। ਕਪੂਰਥਲਾ ਜ਼ਿਲੇ ‘ਚ ਫਗਵਾੜਾ ਸਭ ਤੋਂ ਵੱਧ ਰੈਵੀਨੀਊ ਦੇਣ ਵਾਲਾ ਖਿੱਤਾ ਅਤੇ ਪ੍ਰਵਾਸੀ ਪੰਜਾਬੀਆਂ ਲਈ ਵੀ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਮੌਕੇ ਅਸ਼ੋਕ ਸੇਠੀ ਫਾਈਨ ਸਵਿੱਚਜ਼, ਅਵਤਾਰ ਸਿੰਘ ਮੰਡ ਕੌਮੀ ਸਕੱਤਰ ਭਾਜਪਾ,  ਸਾਹਿੱਤਕਾਰ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸੀਨੀਅਰ ਪੱਤਰਕਾਰ ਟੀਡੀ ਚਾਵਲਾ ਨੇ ਖਾਸ ਤੌਰ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੂੰ ਕਿਹਾ ਕਿ ਇਹ ਮਸਲਾ ਕਿਸੇ ਪਾਰਟੀ ਵਿਸ਼ੇਸ਼ ਦਾ ਨਹੀਂ, ਸਗੋਂ ਸਾਂਝਾ ਮਸਲਾ ਹੈ ਅਤੇ ਫਗਵਾੜਾ ਖਿੱਤੇ ਦੇ ਲੋਕ ਲੰਮੇ ਸਮੇਂ ਤੋਂ ਸਰਕਾਰ ਤੋਂ ਫਗਵਾੜਾ ਨੂੰ ਜ਼ਿਲਾ ਬਣਾਉਣ ਦੀ ਮੰਗ ਕਰਦੇ ਰਹੇ ਹਨ, ਜਿਸ ਨੂੰ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਪੂਰਾ ਕਰਵਾਉਣ ਦੀ ਖੇਚਲ ਕੀਤੀ ਜਾਵੇ। ਸ੍ਰ: ਜੋਗਿੰਦਰ ਸਿੰਘ ਮਾਨ ਨੇ ਵਫ਼ਦ ਨੂੰ ਭਰੋਸਾ ਦੁਵਾਇਆ ਕਿ ਉਹ ਹਰ ਹੀਲੇ ਸਰਕਾਰ ਨੂੰ ਮਨਾਉਣ ਦਾ ਯਤਨ ਕਰਨਗੇ ਕਿ ਫਗਵਾੜਾ ਨੂੰ ਜਲਦੀ ਤੋਂ ਜਲਦੀ ਜ਼ਿਲਾ ਬਣਾਇਆ ਜਾਵੇ। ਇਸੇ ਸਬੰਧ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਤੋਂ ਹੀ ਫਗਵਾੜਾ ਨੂੰ ਜ਼ਿਲਾ ਬਣਾਉਣ ਲਈ ਯਤਨਸ਼ੀਲ ਹਨ। ਇਹ ਮੰਗ ਪੱਤਰ ਦੇਣ ਸਮੇਂ ਹਰਜੀ ਮਾਨ ਜ਼ਿਲਾ ਕਾਰਜਕਾਰੀ ਪ੍ਰਧਾਨ ਯੂਥ ਕਾਂਗਰਸ, ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਰਵਿੰਦਰ ਸਿੰਘ ਪੀਏ, ਰਮਨ ਨਹਿਰਾ ਮੈਂਬਰ ਖਤਰੀ-ਅਰੋੜਾ ਵੈਲਫੇਅਰ ਬੋਰਡ ਪੰਜਾਬ, ਗੁਰਦੀਪ ਤੁੱਲੀ, ਪਿ੍ਰਤਪਾਲ ਕੌਰ ਤੁੱਲੀ ਸਮਾਜ ਸੇਵਿਕਾ, ਕੁਲਦੀਪ ਜਸਵਾਲ ਪ੍ਰਧਾਨ ਫੋਟੋਗ੍ਰਾਫਰ ਵੈਲਫੇਅਰ ਕਲੱਬ ਤੇ ਕੁਲਦੀਪ ਸਿੰਘ ਮਾਨ,  ਸੁਖਵਿੰਦਰ ਸਿੰਘ ਸੱਲ ਪਲਾਹੀ, ਪਰਵਿੰਦਰਜੀਤ ਸਿੰਘ ਸਕੇਪ ਸਾਹਿਤਕ ਸੰਸਥਾ, ਡਾ: ਨਰੇਸ਼ ਬਿੱਟੂ ਸ਼ਹੀਦ ਭਗਤ ਸਿੰਘ ਯਾਦਗਾਰੀ ਸੁਸਾਇਟੀ, ਜਗਜੀਤ ਸੇਠ, ਸੁਭਾਸ਼ ਕਵਾਤਰਾ, ਕੁਲਵਿੰਦਰ ਚੱਠਾ, ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *