ਪੰਜਾਬ ਯੰਗ ਪੀਸ ਕੌਂਸਲ ਪੰਜਾਬ ਦੇ ਵਫ਼ਦ ਨੇ ਐਸ.ਐਸ.ਪੀ.ਸ.ਖੱਖ ਨਾਲ ਮੁਲਾਕਾਤ ਕੀਤੀ

Uncategorized

ਪੰਜਾਬ ਯੰਗ ਪੀਸ ਕੌਂਸਲ ਪੰਜਾਬ ਦੇ ਵਫ਼ਦ ਨੇ ਐਸ.ਐਸ.ਪੀ.ਸ.ਖੱਖ ਨਾਲ ਮੁਲਾਕਾਤ ਕੀਤੀ
-ਨਸ਼ੇ ਦੇ ਖ਼ਿਲਾਫ਼ ਜੰਗ ਵਿਚ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਵੇਗੀ ਕੌਂਸਲ
ਫਗਵਾੜਾ 25 ਜੂਨ / ਪੰਜਾਬ ਦੇ ਡੀ.ਜੀ.ਪੀ.  ਸੰਜੀਵ ਕਾਲੜਾ ਦੀ ਸਰਪ੍ਰਸਤੀ ਵਿਚ ਚੱਲਣ ਵਾਲੀ ਪੰਜਾਬ ਯੰਗ ਪੀਸ ਕੌਂਸਲ (ਪੰਜਾਬ) ਦੇ ਅਹੁਦੇਦਾਰਾਂ ਨੇ ਸੰਸਥਾਪਕ ਸੰਯੋਜਕ ਅਸ਼ਵਨੀ ਕੁਮਾਰ ਦਸੌੜ ਦੀ ਅਗਵਾਈ ਵਿਚ ਐਸ.ਐਸ.ਪੀ. ਕਪੂਰਥਲਾ ਸ. ਹਰਕਮਲਪ੍ਰੀਤ ਸਿੰਘ ਖੱਖ ਜੋ ਕੌਂਸਲ ਦੇ ਸਲਾਹਕਾਰ ਵੀ ਹਨ ਨਾਲ ਮੁਲਾਕਾਤ ਕੀਤੀ ਅਤੇ ਕਪੂਰਥਲਾ ਵਿਚ ਤੈਨਾਤੀ ਲਈ ਵਧਾਈ ਦਿੱਤੀ। ਇਸ ਮੌਕੇ ਸ. ਖੱਖ ਨੂੰ ਸਨਮਾਨਿਤ ਵੀ ਕੀਤਾ ਗਿਆ। ਸੰਸਥਾ ਦੇ ਸੰਯੋਜਕ ਅਸ਼ਵਨੀ ਕੁਮਾਰ ਦਸੌੜ ਨੇ ਐਸ.ਐਸ.ਪੀ.ਸ.ਖੱਖ ਨੂੰ ਵਿਸ਼ਵਾਸ ਦਿਵਾਇਆ ਕਿ ਕੌਂਸਲ ਨਸ਼ੇ ਦੇ ਖ਼ਿਲਾਫ਼ ਜੰਗ ਵਿਚ ਪੁਲਿਸ ਪ੍ਰਸ਼ਾਸਨ ਨੂੰ ਹਮੇਸ਼ ਵਧ ਚੜ ਕੇ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵਿਚ ਜ਼ਿਲ੍ਹੇ ਵਿਚ ਅਪਰਾਧ ਦੀ ਰੋਕਥਾਮ ਲਈ ਜੋ ਗੰਭੀਰਤਾ ਨਾਲ ਕਦਮ ਚੁੱਕ ਰਹੀ ਹੈ,ਉਸ ਦੀ ਸ਼ਲਾਘਾ ਕਰਦੇ ਹਾਂ। ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਕੌਂਸਲ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਲਈ ਹੈ ਅਤੇ ਅਪਰਾਧ ਅਤੇ ਅਪਰਾਧਿਕ ਤੱਤਾ ਦੇ ਖ਼ਿਲਾਫ਼ ਅਤੇ ਕਾਨੂੰਨ ਵਿਵਸਥਾ ਨੂੰ ਹੱਥ ਵਿਚ ਲੈਣ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਵੇਗੀ। ਇਸ ਮੌਕੇ ਕੌਂਸਲ ਦੇ ਡਾਇਰੈਕਟਰ ਰਾਮ ਚੰਦਰ ਸਿੰਘ, ਰਸ਼ਪਾਲ ਸਿੰਘ ਭੱਟੀ,ਜੋਗਿੰਦਰ ਪਾਲ ਭੋਲੀ, ਗਗਨ ਰਾਜ ਪੁਰੋਹਿਤ ਮੌਜੂਦ ਸਨ।
ਫ਼ੋਟੋ
ਕਪੂਰਥਲਾ ਦੇ ਐਸ.ਐਸ.ਪੀ.ਹਰਕਮਲਪ੍ਰੀਤ ਸਿੰਘ ਖੱਖ ਨੇ ਸਨਮਾਨਿਤ ਕਰਦੇ ਪੰਜਾਬ ਯੰਗ ਪੀਸ ਕੌਂਸਲ ਦੇ ਅਹੁਦੇਦਾਰ

Leave a Reply

Your email address will not be published. Required fields are marked *