ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ।( ਪ੍ਧਾਨ ਸੌਰਵ ਖੁੱਲਰ)

खेल

ਫਗਵਾੜਾ ਚ ਕਰਵਾਇਆ ਕਿ੍ਕਟ ਟੂਰਨਾਂਮੈਂਟ ਸੰਪੰਨ

ਖੇਡਾਂ ਨੋਜਵਾਨਾਂ ਨੂੰ ਸਕਾਰਾਤਮਕ ਸੋਚ ਦਾ ਧਾਰਨੀ ਬਣਾੳਦੀਆ ਹਨ- ਖੁੱਲਰ

ਫਗਵਾੜਾ ,

ਡਾ.ਬੀਆਰ ਅੰਬੇਡਕਰ ਸਪੋਰਟਸ ਕਲੱਬ ਫਗਵਾੜਾ ਵੱਲੋ਼ ਸ਼ੀ੍ ਗੁਰੂ ਰਵਿਦਾਸ ਮਿਸ਼ਨ ਐਂਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਮੁਹੱਲਾ ਸੰਤੋਖਪੁਰਾ ਚ ਕਰਵਾਇਆ ਦੂਜਾ ਸਿੰਗਲ ਵਿਕੇਟ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸੰਪੰਨ ਹੋ ਗਿਆ। ਜਿਸ ਦਾ ਰਸਮੀ ਉਦਘਾਟਨ ਕਾਂਗਰਸ ਦੇ ਜ਼ਿਲਾ ਯੂਥ ਪ੍ਧਾਨ ਸੌਰਵ ਖੁੱਲਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਇਸ ਮੌਕੇ ਸੰਬੋਧਨ ਕਰਦਿਆ ਪ੍ਧਾਨ ਖੁੱਲਰ ਨੇ ਆਖਿਆ ਕਿ
ਵਿਦਿਆਰਥੀਆਂ ਦੇ ਜੀਵਨ ਵਿਚ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਤੇ ਖੇਡ ਸਰਗਰਮੀਆਂ ਦਾ ਆਪਣਾ ਮਹੱਤਵਪੂਰਨ ਸਥਾਨ ਹੈ। ਪੜ੍ਹਾਈ ਦੇ ਨਾਲ ਖੇਡਾਂ ਵਿਦਿਆਰਥੀਆਂ ਜੀਵਨ ਵਿਚ ਆਪਣਾ ਅਹਿਮ ਕਿਰਦਾਰ ਨਿਭਾਉਂਦੀਆਂ ਹਨ। ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ, ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ। ਉਹਨਾ ਕਿਹਾ ਕਿ ਜ਼ਿਆਦਾਤਰ ਨੌਜਵਾਨ ਕੁਰੀਤੀਆਂ ‘ਚ ਫਸ ਕੇ ਆਪਣਾ ਬਹੁਮੁੱਲਾ ਜੀਵਨ ਵਿਅਰਥ ਗਵਾ ਰਹੇ ਹਨ। ਉਨ੍ਹਾਂ ਦੀ ਊਰਜਾ ਤੇ ਸਮੇਂ ਨੂੰ ਸਹੀ ਵਰਤੋਂ ਵਿਚ ਲਗਾਉਣ ਲਈ ਖੇਡਾਂ ਪ੍ਰਭਾਵਸ਼ਾਲੀ ਜ਼ਰੀਆ ਹੋ ਸਕਦੀਆਂ ਹਨ। ਖੇਡਾਂ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਦਾ ਧਾਰਨੀ ਬਣਾਉਂਦੀਆਂ ਹਨ। ਇਸ ਦੋਰਾਨ ਖਿਡਾਰੀਆਂ ਨੂੰ ਰਿਫਰੈਸ਼ਮਿੰਟ ਵੀ ਦਿੱਤੀ ਗਈ ਅਤੇ ਖੁੱਲਰ ਨੇ ਵਿਸ਼ਵਾਸ਼ ਦਿਵਾਇਆ ਕਿ ਖਿਡਾਰਿਆਂ ਦੇ ਮਨੋਬਲ ਨੂੰ ਹੋਰ ਉੱਚਾ ਚੁੱਕਣ ਲਈ ਅਗਲੇ ਇੱਕ ਹਫਤੇ ਦੋਰਾਨ ਸਪੋਰਟਸ ਕਿੱਟਾਂ ਵੀ ਵੰਡੀਆ ਜਾਣਗੀਆਂ ।ਅਖੀਰ ਚ ਕਲੱਬ ਦੇ ਆਗੂਆਂ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਜ਼ਿਲਾ ਪ੍ਧਾਨ ਸੌਰਵ ਖੁੱਲਰ ਦਾ ਸਿਰਪਾਓ ਨਾਲ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਸਾਬਕਾ ਕੋਂਸਲਰ ਸੀਤਾ ਦੇਵੀ , ਪਰਮਵੀਰ ਸਿੰਘ ,ਅਜੇ ਪੰਡਿਤ,ਤਰਨ ਨਾਮਧਾਰੀ,ਹਰਪੀ੍ਤ ਸਿੰਘ ਬਸਰਾ, ਅਰਜੁਨ ਪੰਡਿਤ , ਹਰਜਿੰਦਰ ਸਿੰਘ ਬਸਰਾ ਅਤੇ ਹੋਰ ਹਾਜ਼ਰ ਸਨ                                           ਤਸਵੀਰ  .. ਟੂਰਨਾਮੈਂਟ ਦਾ ਉਦਘਾਟਨ ਕਰਦੇ ਕਾਂਗਰਸ ਦੇ ਜ਼ਿਲਾ ਯੂਥ ਪ੍ਧਾਨ ਸੌਰਵ ਖੁੱਲਰ ਤੇ ਹੋਰ ਪਤਵੰਤੇ ।

Leave a Reply

Your email address will not be published. Required fields are marked *