ਗੁਰਾਇਆ ਸ਼ਹਿਰ ਤੋਂ ਇੱਕ ਵੱਡੀ ਦੁਖਦਾਈ ਖ਼ਬਰ

क्राइम पंजाब
  •     ਜਲੰਧਰ/   ਗੁਰਾਇਆ ਸ਼ਹਿਰ ਤੋਂ ਇੱਕ ਵੱਡੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕੋ ਪਰਿਵਾਰ ਦੇ ਦੋ ਨੌਜਵਾਨਾਂ ਦੀ ਸੱਪ ਦੇ ਡੰਗ ਮਾਰਨ ਨਾਲ ਮੌਤ ਹੋ ਚੁੱਕੀ ਹੈ ਦੋਨੋਂ ਨੌਜਵਾਨਾਂ ਦੀ ਪਹਿਚਾਣ ਪੰਕਜ ਅਤੇ ਬਾਲਕ ਦੇ ਰੂਪ ਵਿਚ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੌਜਵਾਨਾਂ ਦੇ ਰਿਸ਼ਤੇਦਾਰ ਲਾਲ ਬਿਹਾਰੀ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਬਹੁਤ ਹੀ ਤੇਜ਼ ਹਨ੍ਹੇਰੀ ਚੱਲੀ ਤਾਂ ਉਸ ਦੇ ਇਹ ਦੋਨੋਂ ਭਤੀਜੇ ਘਰ ਦੀ ਛੱਤ ਦੇ ਉੱਪਰ ਸੌ ਰਹੇ ਸਨ ਅਤੇ ਉਹ ਦੋਨੋਂ ਹਨ੍ਹੇਰੀ ਦੇ ਕਾਰਨ ਥੱਲੇ ਆ ਕੇ ਸੌਂ ਗਏ ਉਹ ਜਦੋਂ ਸਵੇਰੇ ਉਠੇ ਤਾਂ ਕਹਿਣ ਲੱਗੇ ਕਿ ਉਨ੍ਹਾਂ ਦਾ ਪੇਟ ਦਰਦ ਕਰ ਰਿਹਾ ਹੈ ਉਨ੍ਹਾਂ ਦੋਨਾਂ ਨੂੰ ਹੀ ਪਹਿਲਾਂ ਗੁਰਾਇਆਂ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਕਿ ਉਨ੍ਹਾਂ ਦੀ ਸਿਹਤ ਹੋਰ ਵੀ ਖ਼ਰਾਬ ਹੋ ਗਈ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਇਲਾਜ ਦੌਰਾਨ ਦੋਨਾਂ ਦੀ ਹੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਦੋਨੋਂ ਨੌਜਵਾਨ ਕੁਝ ਦਿਨ ਪਹਿਲਾਂ ਹੀ ਯੂ ਪੀ ਤੋਂ ਝੋਨੇ ਦੀ ਬਿਜਾਈ ਕਰਨ ਦੇ ਲਈ ਆਏ ਸਨ ਸਿਵਲ ਹਸਪਤਾਲ ਦੇ ਡਾਕਟਰ ਨੇ ਇਸ ਸਬੰਧੀ ਦੱਸਿਆ ਕਿ ਇਨ੍ਹਾਂ ਦੋਨੋਂ ਹੀ ਨੌਜਵਾਨਾਂ ਨੂੰ ਕਿਸੇ ਜ਼ਹਿਰੀਲੇ ਜੀਵ ਨੇ ਡੰਗ ਮਾਰਿਆ ਹੈ ਜਿਸ ਕਾਰਨ ਇਨ੍ਹਾਂ ਦੀ ਮੌਤ ਹੋਈ ਹੈ ਇਸ ਸਬੰਧੀ ਗੱਲ ਕਰਦਿਆਂ ਗੁਰਾਇਆ ਪੁਲਸ ਨੇ ਮੀਡੀਆ ਨੂੰ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਮ੍ਰਿਤਕ ਨੌਜਵਾਨਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ

Leave a Reply

Your email address will not be published. Required fields are marked *