ਦਲਿਤਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ – ਹਰਭਜਨ ਸੁਮਨ

पंजाब
  1. ਦਲਿਤਾਂ ਦੇ ਦਾਖਲੇ ਦੀ ਮਨਾਹੀ ਦਾ ਫਰਮਾਨ ਜਾਰੀ ਕਰਨ ਵਾਲੇ ਡੇਰੇ ਦੇ ਸੇਵਾਦਾਰਾਂ ਨੇ ਮੰਗੀ ਮਾਫੀ
    * ਦਲਿਤਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ – ਹਰਭਜਨ ਸੁਮਨ
    * ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਡੇਰੇ ਦੀ ਵੀਡੀਓ
    ਫਗਵਾੜਾ (1 ਜੂਨ ) ਸੋਸ਼ਲ ਮੀਡੀਆ ਉੱਪਰ ਵਾਇਰਲ ਹੋਏ ਮਲੇਰਕੋਟਲਾ ਦੇ ਇਕ ਪਿੰਡ ਵਿਚ ਸਥਿਤ ਡੇਰੇਦਾਰਾਂ ਵਲੋਂ ਰਵਿਦਾਸੀਆ ਅਤੇ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਦਾਖਲੇ ਦੀ ਮਨਾਹੀ ਸਬੰਧੀ ਵੀਡੀਓ ਤੋਂ ਬਾਅਦ ਅੰਬੇਡਕਰ ਸੈਨਾ ਮੂਲ ਨਿਵਾਸੀ ਦਾ ਇਕ ਵਫਦ ਪੰਜਾਬ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ਹੇਠ ਜਿਲ੍ਹਾ ਮਲੇਰਕੋਟਰਾ ਦੇ ਪਿੰਡ ਕੁਠਾਲਾ ਪੁੱਜਾ ਜਿੱਥੇ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਉਦਾਸੀਨ ਵੱਡਾ ਅਖਾੜਾ ਡੇਰਾ ਕੁਟੀਆ ਸਾਹਿਬ ਦੇ ਸੇਵਾਦਾਰਾਂ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਮਹੰਤ ਨੂੰ ਉਸਦੀ ਗਲਤੀ ਦਾ ਅਹਿਸਾਸ ਕਰਾਇਆ ਗਿਆ। ਹਰਭਜਨ ਸੁਮਨ ਨੇ ਦੱਸਿਆ ਕਿ ਮਹੰਤ ਵਲੋਂ ਸੰਗਤ ਤੋਂ ਮਾਫੀ ਮੰਗਦਿਆਂ ਡੇਰੇ ਦੇ ਬਾਹਰ ਇਕ ਬੋਰਡ ਲਗਾਇਆ ਗਿਆ ਹੈ ਜਿਸ ਤੇ ਲਿਖਿਆ ਗਿਆ ਹੈ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਕਿਸੇ ਵੀ ਧਰਮ ਦੇ ਵਿਅਕਤੀ ਨੂੰ ਮੱਥਾ ਟੇਕਣ ਦੀ ਮਨਾਹੀ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਦੇ ਵਿਗਿਆਨਕ ਯੁਗ ਵਿਚ ਅਜਿਹੀ ਕੋਝੀ ਮਾਨਸਿਕਤਾ ਬਹੁਤ ਹੀ ਨਿੰਦਣਯੋਗ ਹੈ। ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਧਾਰਮਿਕ ਆਜਾਦੀ ਪ੍ਰਦਾਨ ਕਰਦਾ ਹੈ ਇਸ ਲਈ ਕਿਸੇ ਧਰਮ ਜਾਂ ਜਾਤੀ ਵਿਸ਼ੇਸ਼ ਦੇ ਲੋਕਾਂ ਨੂੰ ਕਿਸੇ ਧਾਰਮਿਕ ਅਸਥਾਨ ਤੇ ਜਾਣ ਤੋਂ ਰੋਕਿਆ ਜਾਣਾ ਸੋੜੀ ਮਾਨਸਿਕਤਾ ਦੀ ਨਿਸ਼ਾਨੀ ਹੈ ਜਿਸਦਾ ਅੰਬੇਡਕਰ ਸੈਨਾ ਹਮੇਸ਼ਾ ਵਿਰੋਧ ਕਰਦੀ ਆਈ ਹੈ ਅਤੇ ਅੱਗੇ ਵੀ ਅਜਿਹੇ ਲੋਕਾਂ ਨੂੰ ਸਬਕ ਸਿਖਾਉਣਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਧਰਮਵੀਰ ਬੋਧ, ਬੰਟੀ ਕੌਲਸਰ, ਅਸ਼ੋਕ ਕੁਮਾਰ ਸਰਪੰਚ, ਰਣਜੀਤ ਬੋਧ, ਵਿਜੇ ਬੋਧ, ਸੰਦੀਪ ਬੋਧ, ਮਨੀ ਅੰਬੇਡਕਰੀ, ਪਰਮਿੰਦਰ ਨੰਗਲ, ਮਾਨ ਅੰਬੇਡਕਰੀ ਤੋਂ ਇਲਾਵਾ ਹੋਰ ਵਰਕਰ ਵੀ ਸ਼ਾਮਲ ਸਨ।

Leave a Reply

Your email address will not be published. Required fields are marked *