ਕੋਰੋਨਾ ਫਤਿਹ ਮਿਸ਼ਨ 2.0 ਨੂੰ ਸਫਲ ਬਨਾਉਣ ‘ਚ ਲੋਕਾਂ ਦਾ ਸਹਿਯੋਗ ਜਰੂਰੀ – ਦਲਜੀਤ ਰਾਜੂ

पंजाब
  1. ਕੋਰੋਨਾ ਫਤਿਹ ਮਿਸ਼ਨ 2.0 ਨੂੰ ਸਫਲ ਬਨਾਉਣ ‘ਚ ਲੋਕਾਂ ਦਾ ਸਹਿਯੋਗ ਜਰੂਰੀ – ਦਲਜੀਤ ਰਾਜੂ
    * ਕੋਵਿਡ ਮਰੀਜਾਂ ਨੂੰ ‘ਫਤਿਹ ਕਿੱਟਾਂ’ ਵੰਡਣ ਦਾ ਕ੍ਰਮ ਜਾਰੀ
    ਫਗਵਾੜਾ 28 ਮਈ .. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਕੋਰੋਨਾ ਪੀੜ੍ਹਤ ਮਰੀਜਾਂ ਅਤੇ ਪਰਿਵਾਰਾਂ ਦੀ ਮੱਦਦ ਲਈ ਕਾਂਗਰਸ ਵਲੰਟੀਅਰਾਂ ਵਲੋਂ ਅੰਰਭੀ ਮੁਹਿਮ ‘ਫਰਜ਼ ਮਨੁੰਖਤਾ ਲਈ’ ਤਹਿਤ ਜਿਲ੍ਹਾ ਕਾਂਗਰਸ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਰੋਜਾਨਾ ਦੀ ਤਰ੍ਹਾਂ ਅੱਜ ਵੀ ਹਲਕਾ ਵਿਧਾਨਸਭਾ ਫਗਵਾੜਾ ਦੇ ਵੱਖ ਵੱਖ ਇਲਾਕਿਆਂ ‘ਚ ਕੋਵਿਡ ਪ੍ਰਭਾਵਿਤ ਮਰੀਜਾਂ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰੋਂ-ਘਰੀਂ ਫਤਿਹ ਕਿੱਟਾਂ ਪਹੁੰਚਾਈਆਂ ਗਈਆਂ। ਦਲਜੀਤ ਰਾਜੂ ਨੇ ਦੱਸਿਆ ਕਿ ਕੋਰੋਨਾ ਫਤਿਹ ਕਿੱਟ ਵਿਚ ਆਕਸੀਮੀਟਰ, ਥਰਮਾਮੀਟਰ, ਸਟੀਮਰ, ਮਾਸਕ, ਸੈਨੀਟਾਈਜਰ ਤੋਂ ਇਲਾਵਾ ਲੋੜੀਂਦੀਆਂ ਦਵਾਈਆਂ ਹਨ ਇਹ ਸੇਵਾ ਸਿਰਫ ਕੋਵਿਡ-19 ਪ੍ਰਭਾਵਿਤ ਮਰੀਜਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਹੈ। ਜੋ ਹੈਲਪ ਲਾਈਨ ਨੰਬਰ 9115127102, 9115158100 ਜਾਂ 9115159100 ਰਾਹੀਂ ਸੰਪਰਕ ਕਰਕੇ ਸਰਕਾਰੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਦੀ ਸੂਬੇ ਵਿਚ ਦੂਸਰੀ ਲਹਿਰ ਦੇ ਖਾਤਮੇ ਨੂੰ ਲੈ ਕੇ ਆਰੰਭੀ ਮੁਹਿਮ ਕੋਰੋਨਾ ਮਿਸ਼ਨ ਫਤਿਹ 2.0 ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਲੋਕ ਇਸ ਵਿਚ ਸਹਿਯੋਗ ਕਰਦੇ ਹੋਏ ਸਰਕਾਰੀ ਗਾਈਡ ਲਾਈਨ ਦੀ ਪਾਲਣਾ ਕਰਨ। ਇਸ ਮੌਕੇ ਉਹਨਾਂ ਦੇ ਨਾਲ ਨੌਜਵਾਨ ਕਾਂਗਰਸੀ ਆਗੂ ਵਰੁਣ ਬੰਗੜ ਚਕ ਹਕੀਮ, ਗੁਰਪ੍ਰੀਤ ਕੌਰ ਜੰਡੂ, ਮੀਨਾਕਸ਼ੀ ਵਰਮਾ, ਸ਼ਵਿੰਦਰ ਨਿਸ਼ਚਲ, ਮਨਜੋਤ ਸਿੰਘ, ਗੋਪੀ ਬੇਦੀ, ਨਵੀਨ ਚੱਕ ਹਕੀਮ ਆਦਿ ਵੀ ਸਨ।
    ਤਸਵੀਰ – ਫਗਵਾੜਾ ਵਿਖੇ ਦਲਜੀਤ ਰਾਜੂ ਦਰਵੇਸ਼ ਪਿੰਡ ਦੇ ਨਾਲ ਲੋੜਵੰਦਾਂ ਨੂੰ ਡੋਰ-ਟੂ-ਡੋਰ ਫਤਿਹ ਕਿੱਟਾਂ ਪਹੁੰਚਾਉਣ ਸਮੇਂ ਗੁਰਪ੍ਰੀਤ ਕੌਰ ਜੰਡੂ, ਗੋਪੀ ਬੇਦੀ, ਮੀਨਾਕਸ਼ੀ ਵਰਮਾ, ਸ਼ਵਿੰਦਰ ਨਿਸ਼ਚਲ ਤੇ ਹੋਰ

Leave a Reply

Your email address will not be published. Required fields are marked *